Meanings of Punjabi words starting from ਸ

ਸੰਗ੍ਯਾ- ਸੂਰਜ ਤੋਂ ਉਪਜੀ ਕੁਲ. ਦੇਖੋ, ਰਾਮ.


ਵਿ- ਸੂਰਜ ਵੰਸ਼ ਵਿੱਚ ਹੋਣ ਵਾਲਾ.


ਸੰਗ੍ਯਾ- ਸੂਰਜ ਦੀ ਸ਼ਕਤਿ। ੨. ਸੂਰਜ ਦੀ ਪ੍ਰਭਾ। ੩. ਵਿ- ਸੂਰਜ ਦੀ. "ਲਖ ਲੱਜੀ ਸੋਭਾ ਸੂਰਜਾਣੀ." (ਦੱਤਾਵ)


ਸੰ. ਸ਼ੂਰਣ. ਸੰਗ੍ਯਾ- ਜਿੰਮੀਕੰਦ. ਇਹ ਸ਼ਬਦ ਸੂਰਣ ਭੀ ਸਹੀ ਹੈ. L. Arum Campanulatum.


ਅ਼. [صوُرت] ਸੂਰਤ. ਸੰਗ੍ਯਾ- ਤਸਵੀਰ. ਮੂਰਤਿ। ੨. ਸ਼ਕਲ। ੩. ਅ਼. [سوُرہ] ਕ਼ੁਰਾਨ ਸ਼ਰੀਫ਼ ਦਾ ਬਾਬ. ਅਧ੍ਯਾਯ। ੪. ਸੰ. ਸੂਰ੍‍ਤ. ਬੰਬਈ ਹਾਤੇ ਗੁਜਰਾਤ ਪ੍ਰਾਂਤ ਦਾ ਇੱਕ ਸ਼ਹਿਰ, ਜੋ ਕਿਸੇ ਸਮੇਂ ਸੁਰਾਸ੍ਟ੍ਰ ਦੇਸ਼ ਦਾ ਪ੍ਰਧਾਨ ਨਗਰ ਸੀ. "ਸੁਕ੍ਰਿਤ ਸਿੰਘ ਸੂਰੋ ਬਡੋ ਸੂਰਤ ਕੋ ਨਰਪਾਲ." (ਚਰਿਤ੍ਰ ੧੬੬) ੫. ਸੰ. ਸੂਰਤ. ਵਿ- ਦਯਾਲੁ. ਕ੍ਰਿਪਾਲੁ.


ਸੰਗ੍ਯਾ- ਸੂਰਤ੍ਵ. ਸੂਰਮਤਾ. "ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ." (ਬਾਵਨ) "ਖਤ੍ਰੀ ਕਰਮ ਕਰੈ ਸੂਰਤਣੁ ਪਾਵੈ." (ਗਉ ਮਃ ੪)


ਸੰਗ੍ਯਾ- ਸੂਰਤ ਸ਼ਹਿਰ ਪਾਸ ਸਮੁੰਦਰ ਦਾ ਘਾਟ.


ਦੇਖੋ, ਸੂਰਤਾ.