Meanings of Punjabi words starting from ਸ

ਸੰ. ਸ਼ੂਰ੍‍ਪ ਸੰਗ੍ਯਾ- ਛੱਜ, ਜਿਸ ਨਾਲ ਅੰਨ ਸ਼ੂਰ੍‍ਪ (ਸਾਫ) ਕੀਤਾ ਜਾਵੇ. ੨. ਜਿਸ ਨਾਲ ਅੰਨ ਮਿਣਿਆ ਜਾਵੇ। ੩. ਚੌਸਠ ਸੇਰ ਭਰ ਤੋਲ.


ਦੇਖੋ, ਸੂਪਨਖਾ.


ਇੱਕ ਪਿੰਡ, ਜੋ ਰਿਆਸਤ ਬੀਕਾਨੇਰ, ਨਜਾਮਤ ਰਾਜਗੜ੍ਹ, ਤਸੀਲ ਥਾਣਾ ਨੌਹਰ ਵਿੱਚ, ਨੌਹਰ ਤੋਂ ਪੰਜ ਕੋਹ ਹੈ. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੌਹਰ ਤੋਂ ਸੁਹੇਵੇ ਨੂੰ ਜਾਂਦੇ ਇਸ ਪਿੰਡ ਵਿਰਾਜੇ ਹਨ, ਪਰ ਗੁਰੁਦ੍ਵਾਰਾ ਨਹੀਂ ਬਣਿਆ.


ਵਿ- ਸ਼ੂਰਵੀਰ. ਬਹਾਦੁਰ ਯੋਧਾ. "ਸੂਰਬੀਰ ਧੀਰਜ ਮਤਿ ਪੂਰਾ." (ਰਾਮ ਮਃ ੫)


ਸੰਗ੍ਯਾ- ਸ਼ੂਰਤ੍ਵ. ਸ਼ੂਰਤਾ. ਬਹਾਦੁਰੀ.


ਸੰਗ੍ਯਾ- ਸ਼ੂਰ. ਯੋਧਾ। ੨. ਖਾ. ਅੰਧਾ. ਨੇਤ੍ਰਹੀਨ.