ਦੇਖੋ, ਸੂਰਜ। ੨. ਬਾਰਾਂ ਗਿਣਤੀ ਦਾ ਬੋਧਕ, ਕਿਉਂਕਿ ਸੂਰਜ ਬਾਰਾਂ ਮੰਨੇ ਹਨ. ਦੇਖੋ, ਬਾਰਾਂ ਸੂਰਜ.
सूर्य्यकान्त. ਸੰਗ੍ਯਾ- ਸ੍ਫਟਿਕਮਣਿ. ਆਤਸ਼ੀ ਸ਼ੀਸ਼ਾ, ਜੋ ਸੂਰਜ ਦੀ ਕਿਰਣਾਂ ਦਾ ਸੰਯੋਗ ਪਾਕੇ ਅੱਗ ਦੇਵੇ.
ਦੇਖੋ, ਸੂਰਜ ਪ੍ਰਕਾਸ਼ ਅਤੇ ਗੁਰੁਪ੍ਰਤਾਪ ਸੂਰਯ.
ਦੇਖੋ, ਸੂਰਜਵੰਸ ਅਤੇ ਰਾਮ.
ਦੇਖੋ, ਅਰਧਸਿਰਾ.
ਸੰ. सृर्योदय ਸੰਗ੍ਯਾ- ਸੂਰਜ ਉਦਯ (ਚੜ੍ਹਨ) ਦਾ ਸਮਾਂ। ੨. ਸੂਰਜ ਚੜ੍ਹਨ ਦਾ ਭਾਵ.
ਸੰ. ਸ਼਼ੂਰ. ਬਹਾਦੁਰ. ਯੋਧਾ. "ਤੁਧੁ ਜੇਵਡੁ ਅਵਰੁ ਨ ਸੂਰਾ ਜੀਉ." (ਮਾਝ ਮਃ ੫) ੨. ਅ਼. [سوُرہ] ਸੂਰਹ. ਸੂਰਤ. ਕੁਰਾਨ ਦਾ ਬਾਬ. ਦੇਖੋ, ਮਗੋ.
ਦੇਖੋ, ਸੁਰਾਖ.
ਸ਼ੂਰ (ਯੋਧਾ) ਅਨੁਜ (ਛੋਟਾ ਭਾਈ) "ਸੂਰਾਨੁਜੰ ਆਨ ਪੇਖਾ." (ਰਾਮਾਵ) ਬਹਾਦੁਰ ਛੋਟੇ ਭਾਈ ਲਛਮਣ ਨੂੰ ਰਾਮ ਨੇ ਆਕੇ ਦੇਖਿਆ.
ਦੇਖੋ, ਸੁਰਾਰਿ। ੨. ਰਾਹੁ, ਜੋ ਸੂਰਜ ਦਾ ਵੈਰੀ ਹੈ.
ਦਖੋ, ਸਰਾਲਾ। ੨. ਵਿ- ਸੁਰਾਲੇ ਜੇਹਾ ਕੰਡੀਲਾ. ਕੰਡੈਲਾ। ੩. ਸੰਗ੍ਯਾ- ਸੂਰਜ ਦੀ ਆਲਯ (ਘਰ) ਆਕਾਸ਼ਮੰਡਲ.
ਸੰ. ਸੰਸ੍ਯਾ- ਸੂਰਜ। ੨. ਅੱਕ। ੩. ਯਾਦਵਾਂ ਦੀ ਇੱਕ ਕੁਲ ੪. ਪੰਡਿਤ. ਵਿਦ੍ਵਾਨ.