Meanings of Punjabi words starting from ਚ

ਦੇਖੋ, ਚਮਰ ੩.


ਵਿ- ਚਮਾਰ ਦਾ. ਚਰਮਕਾਰ ਨਾਲ ਸੰਬੰਧਿਤ.


ਸੰਗ੍ਯਾ- ਚਮੜਾ. ਚਰ੍‍ਮ. ਖੱਲ. ਤੁਚਾ।#੨. ਵਿ- ਚਮਿਆਰ ਦਾ. ਚਮਿਆਰਾ. "ਸਭਿ ਦੋਖ ਗਏ ਚਮਰੇ." (ਮਾਰੂ ਮਃ ੪) ਚਮਾਰ (ਰਵਿਦਾਸ) ਦੇ ਸਾਰੇ ਦੋਖ ਦੂਰ ਹੋ ਗਏ. "ਉਹ ਢੌਵੈ ਢੋਰ ਹਾਥਿ ਚਮੁ ਚਮਰੇ." (ਬਿਲਾ ਮਃ ੪) ਚਮਾਰ ਦੇ ਹੱਥ ਸਦਾ ਚੰਮ ਰਹਿੰਦਾ ਸੀ। ੩. ਚਿੰਮੜਿਆ. ਚਿਮਟਿਆ. ਚਿਪਕਿਆ.


ਸੰਗ੍ਯਾ- ਚਮਾਰ ਦਾ ਬੇਟਾ. ਚਮਾਰਪੁਤ੍ਰ.


ਸੰਗ੍ਯਾ- ਚਰਮਕਾਰੀ. ਚਮਿਆਰੀ. ਦੇਖੋ, ਘੁਮਰੇਰੀ.


ਸੰਗ੍ਯਾ- ਚਰਮ. ਚੰਮ. ਖੱਲ. "ਕਾਪੜੁ ਛੋਡੇ ਚਮੜ ਲੀਏ." (ਆਸਾ ਮਃ ੧) ਮ੍ਰਿਗਚਰਮ ਧਾਰਣ ਕੀਤੇ। ੨. ਦੇਖੋ, ਚਮਰਨਾ.