Meanings of Punjabi words starting from ਜ

ਅ਼. [جناب] ਸੰਗ੍ਯਾ- ਆਦਰ ਬੋਧਕ ਸ਼ਬਦ. ਮਹਾਸ਼ਯ. ਸ਼੍ਰੀ ਮਾਨ. ਮਹੋਦ੍ਯ.


ਸੰ. ਜਨਾਰ੍‍ਦਨ. ਵਿ- ਜਨਮ ਨਾਸ਼ ਕਰਤਾ. ਜਨਮ ਦੇ ਮਿਟਾਉਣ ਵਾਲਾ. ਜਿਸ ਦੀ ਕ੍ਰਿਪਾ ਨਾਲ ਪੁਨਰਜਨਮ ਨਾ ਹੋਵੇ। ੨. ਲੋਕਾਂ ਨੂੰ ਦੁਖ ਦੇਣ ਵਾਲਾ. ਲੋਕਵਿਨਾਸ਼ਕ। ੩. ਸੰਗ੍ਯਾ- ਵਿਸਨੁ.


ਦੇਖੋ, ਜਾਨਵਰ। ੨. ਪੰਛੀ. "ਗ੍ਯਾਨ ਜਨਾਵਰ ਕੀ ਲਈ ਬਾਜ ਹ੍ਵੈ ਚਾਖੀ." (ਕ੍ਰਿਸਨਾਵ)


ਸੰ. ਸੰਗ੍ਯਾ- ਉਤਪੱਤਿ. ਜਨਮ। ੨. ਮਾਤਾ. ਮਾਂ। ੩. ਜਨਮਭੂਮਿ.


ਜਾਨੀਅਤ. ਜਾਣੀਦਾ. "ਜਾਕੋ ਰੂਪ ਰੰਗ ਨਹਿ ਜਨਿਅਤ." ( ਹਜਾਰੇ ੧੦)


ਸੰ. ਵਿ- ਪੈਦਾ ਹੋਇਆ. "ਮੋਹ ਜਨਿਤ ਸੰਸੈ ਸਭ ਹਰਹੀਂ." (ਨਾਪ੍ਰ) ੨. ਉਤਪੰਨ ਕੀਤਾ ਹੋਇਆ.


ਜਾਣੀਦਾ. ਦੇਖੋ, ਜਨਿਅਤ. "ਅਧਿਕ ਰੂਪ ਜਨਿਯਤ ਤਾਂਕੋ ਜਗ." (ਚਰਿਤ੍ਰ ੨੫੧) "ਜਗਤ ਭਯੋ ਤਾਂਤੇ ਸਭ ਜਨਿਯਤ." (ਚੌਬੀਸਾਵ)


ਵਿ- ਜਾਣਨ ਵਾਲਾ. ਗ੍ਯਾਤਾ।੨ ਜਨਨ ਕਰਿੰਦਾ. ਉਤਪੰਨ ਕਰਤਾ.


ਜਨ- ਇੰਦ੍ਰ. ਜਨੇਂਦ੍ਰ. ਜਨਾ ਦਾ ਸ੍ਵਾਮੀ. ਨਰਪਤਿ. ਰਾਜਾ। ੨. ਭਗਤਾਂ ਦਾ ਸ੍ਵਾਮੀ ਕਰਤਾਰ. "ਸ੍ਰੀ ਜਨਿੰਦ੍ਰ ਕੋ ਚੋਜ ਬਿਸਾਲਾ." (ਸਲੋਹ)


ਜਨੀਂ. ਜਨਾਂ ਨੇ. ਸੇਵਕਾਂ ਨੇ. "ਇਹ ਬੀਚਾਰੀ ਹਰਿਜਨੀ." (ਬਸੰ ਮਃ ੫) ੨. ਜਾਣੀ. ਸਮਝੀ. "ਮੂਰਖ ਬਾਤ ਜਨੀ ਨ ਕਛੂ." (ਕ੍ਰਿਸਨਾਵ) ੩. ਸੰ. ਦਾਸੀ। ੪. ਭਾਰਯਾ. ਜੋਰੂ। ੫. ਇਸਤ੍ਰੀ. ਨਾਰੀ.