Meanings of Punjabi words starting from ਨ

ਦੇਖੋ, ਨਾਨਕਿਆਨਾ.


ਸੰਗ੍ਯਾ- ਇਨਕਾਰ. "ਜਿਹ ਸਿਮਰਨਿ ਨਾਹੀ ਨਨਕਾਰ." (ਰਾਮ ਕਬੀਰ)


ਦੇਖੋ, ਨਣਦ. "ਸਖੀ ਸਹੇਲੀ ਨਨਦ ਗਹੇਲੀ." (ਆਸਾ ਕਬੀਰ) ਇੱਥੇ ਨਨਦ ਤੋਂ ਭਾਵ ਕੁਮਤਿ ਹੈ.


ਦੇਖੋ, ਨਨ. "ਸਹਸ ਮੂਰਤਿ ਨਨਾ ਏਕ ਤੋਹੀ." (ਸੋਹਿਲਾ) ੨. ਦੇਖੋ, ਨੰਨਾ। ੩. ਸੰ. ਮਾਤਾ। ੪. ਕੰਨ੍ਯਾ.


ਦੇਖੋ, ਨਨਕਾਰ ਅਤੇ ਨੰਨਾਕਾਰ.


ਸੰ. ਨਿਨਾਦ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼. "ਕਹੂੰ ਨਾਦ ਕੋ ਨਨਾਦ." (ਅਕਾਲ)


ਸੰਗ੍ਯਾ- ਨਾਨੇ ਦਾ ਕੁਟੰਬ. ਨਾਨੇ ਦਾ ਪਰਿਵਾਰ। ੨. ਨਾਨਕੇ. ਨਾਨੇ ਦਾ ਘਰ.