Meanings of Punjabi words starting from ਲ

ਅ਼. [لبلبہ] ਸੰਗ੍ਯਾ- ਮਾਤਾ ਪਿਤਾ ਦਾ ਪ੍ਰੇਮ। ੨. ਪੰਜਾਬੀ ਵਿੱਚ ਕੋਮਲ (ਨਰਮ) ਨੂੰ ਲਬਲਬਾ ਆਖਦੇ ਹਨ.


ਦੇਖੋ. ਲਬੁ ਲੋਭੁ.


ਸੰਗ੍ਯਾ- ਲਵਣ. (ਲੂਣ) ਦਾ ਵਣਿਜ ਕਰਨ ਵਾਲਾ ਵਪਾਰੀ. ਇੱਕ ਖਾਸ ਜਾਤੀ, ਜਿਸ ਦੀ ਪਿੰਡਾਂ ਵਿੱਚ ਲੂਣ ਵੇਚਣ ਕਾਰਣ ਇਹ ਸੰਗ੍ਯਾ- ਹੋਈ ਹੈ. ਲਬਾਣੇ ਲੋਕ ਬੈਲ ਆਦਿ ਪੁਰ ਸੌੱਦਾ ਲੱਦਕੇ ਦੇਸ਼ਾਂਤਰ ਜਾਇਆ ਕਰਦੇ ਸਨ. ਇਨ੍ਹਾਂ ਦੇ ਸਰਦਾਰ ਦੀ "ਨਾਇਕ" ਸੰਗ੍ਯਾ ਹੈ, ਜੋ ਸ਼ਾਦੀ ਆਦਿ ਉਤਸਵਾਂ ਪੁਰ ਹਰੇਕ ਤੋਂ ਇੱਕ ਰੁਪਯਾ ਭੇਟਾ ਲੈਂਦਾ ਹੈ.


ਦੇਖੋ, ਲਬੇਦਾ। ੨. ਫ਼ਾ. ਰੂੰਦਾਰ ਦਗਲਾ. ਫਰਗਲ.


ਦੇਖੋ, ਲਪਰ. ਸਿੰਧੀ. ਲਬਾੜ. ਸ਼ੇਖੀ ਮਾਰਨ ਵਾਲਾ। ੨. ਗੱਪੀ. ਮਿਥ੍ਯਾਵਾਦੀ.


ਫ਼ਾ. [لبالب] ਵਿ- ਲਬ (ਕਿਨਾਰੇ) ਤੀਕ ਭਰਿਆ ਪਰਿਪੂਰਣ.


ਦੇਖੋ, ਲਬਾਰ.