Meanings of Punjabi words starting from ਪ

ਸੰ. ਪ੍ਰ- ਊਢ. ਵਿ- ਚੰਗੀ ਤਰਾਂ ਵਧਿਆ ਹੋਇਆ। ੨. ਪੱਕਾ ਆਦਮੀ, ਜਿਸ ਦੀ ਜਵਾਨੀ ਢਲ ਚੱਲੀ ਹੈ। ੩. ਦ੍ਰਿੜ੍ਹ. ਮਜਬੂਤ। ੪. ਗੰਭੀਰ। ੫. ਚਤੁਰ. ਨਿਪੁਣ.


ਸੰਗ੍ਯਾ- ਢਲਵੀਂ ਜਵਾਨੀ ਵਾਲੀ ਇਸਤ੍ਰੀ। ੨. ਕਾਵ੍ਯ ਅਨੁਸਾਰ ਕਾਮਕਲਾ ਵਿੱਚ ਨਿਪੁਣ ਨਾਯਿਕਾ.


ਕਾਵ੍ਯ ਅਨੁਸਾਰ ਉਹ ਨਾਯ਼ਿਕਾ, ਜੋ ਆਪਣੇ ਨਾਯਕ ਦੇ ਸ਼ਰੀਰ ਪੁਰ ਪਰਇਸਤ੍ਰੀ ਵਿਲਾਸ ਦੇ ਚਿੰਨ੍ਹ ਦੇਖਕੇ ਪ੍ਰਗਟ ਕੋਪ ਦਿਖਾਵੇ, ਧੀਰਯ ਨਾਲ ਚਿੱਤ ਦੇ ਭਾਵ ਨੂੰ ਲੁਕੋ ਨਾ ਸਕੇ.


ਕਾਵ੍ਯ ਅਨੁਸਾਰ ਉਹ ਨਾਯਿਕਾ, ਜੋ ਨਾਯਕ ਦੇ ਪਰਇਸਤ੍ਰੀ ਵਿਲਾਸ ਦੇ ਚਿੰਨ੍ਹ ਦੇਖਕੇ ਪ੍ਰਗਟ ਕੋਪ ਨਾ ਕਰੇ, ਕਿੰਤੁ ਵ੍ਯੰਗ ਨਾਲ ਕੋਪ ਜਣਾਵੇ.


ਕਾਵ੍ਯ ਅਨੁਸਾਰ ਉਹ ਨਾਯਿਕਾ, ਜੋ ਨਾਯਕ ਦੇ ਪਰਇਸਤ੍ਰੀ ਗਮਨ ਦੇ ਚਿੰਨ੍ਹ ਦੇਖਕੇ ਕੁਝ ਕ੍ਰੋਧ ਨਾਲ ਪ੍ਰਗਟ ਭਾਵ ਜਣਾਵੇ ਅਰ ਕੁਝ ਵ੍ਯੰਗ ਨਾਲ ਕੋਪ ਪ੍ਰਗਟ ਕਰੇ.