Meanings of Punjabi words starting from ਸ

ਸੰਗ੍ਯਾ- ਸ਼ੂਕਰੀ. ਸੂਰ ਦੀ ਮਦੀਨ। ੨. ਸਲੀਬ. ਸੂਲੀ. "ਸੂਰੀ ਊਪਰਿ ਖੇਲਨਾ." (ਸ. ਕਬੀਰ) ੩. ਖੁਖਰਾਣਾਂ ਵਿੱਚੋਂ ਇੱਕ ਖਤ੍ਰੀ ਗੋਤਰ. "ਸੂਰੀ ਚਉਧਰੀ ਰਹੰਦਾ." (ਭਾਗੁ) ੪. ਫ਼ਾ. [سوُری] ਲਾਲ ਰੰਗ ਦਾ ਗੁਲਾਬ। ੫. ਵਿ- ਖੁਸ਼ ਆਨੰਦ। ੬. ਸੂਰ ਗੋਤ੍ਰ ਨਾਲ ਸੰਬੰਧ ਰੱਖਣ ਵਾਲਾ. ਦੇਖੋ, ਸੂਰ ੧੩.। ੭. ਪਠਾਣਾਂ ਦੀ ਇੱਕ ਸ਼ਾਖ, ਜੋ ਕੋਇਟੇ ਅਤੇ ਪਿਸ਼ੀਨ ਵਿੱਚ ਬਹੁਤ ਪਾਈ ਜਾਂਦੀ ਹੈ.

ਸੂਰਜ ਨੂੰ. ਸੂਰਜ ਪ੍ਰਤਿ. "ਜਿਉ ਚਕਵੀ ਦੇਖਿ ਸੂਰੀਜੈ." (ਕਲਿ ਅਃ ਮਃ ੪)

ਸੰਗ੍ਯਾ- ਕਿਲੇ ਦੀ ਦੀਵਾਰ ਵਿੱਚ ਉਹ ਛਿਦ੍ਰ, ਜਿਨ੍ਹਾਂ ਵਿੱਚਦੀਂ ਵੈਰੀ ਉੱਤੇ ਸ਼ਸਤ੍ਰ ਵਰਖਾਉਂਦੇ ਹਨ. embrasure. "ਬਿਖਮ ਥਾਨ ਬਹੁਤ ਬਹੁ ਧਰੀਆ ਅਨਿਕ ਰਾਖ ਸੂਰੂਟਾ." (ਸਾਰ ਮਃ ੫) ੨. ਸੰ. ਸ਼ੂਰਟ੍ਯਾ. ਕਿਲੇ ਦੀ ਦੀਵਾਰ ਦੇ ਅੰਦਰਲੇ ਪਾਸੇ ਯੋਧਿਆਂ ਦੇ ਫਿਰਨ ਦੀ ਰਾਹਦਾਰੀ.

ਦੇਖੋ, ਸੂਰਜ.

ਸੰ. ਸ਼ੂਲ. ਤ੍ਰਿਸੂਲ। ੨. ਨੇਜ਼ਾ. ਭਾਲਾ. "ਤੁਹੀ ਸੂਲ ਸੈਥੀ ਤਬਰ, ਤੂੰ ਨਿਖੰਗ ਅਰੁ ਬਾਨ." (ਸਨਾਮਾ) ੩. ਸ਼ੂਲ (ਨੇਜ਼ੇ) ਵਾਂਙ ਚੁਭਣ ਵਾਲੀ ਢਿੱਡਪੀੜ. [بجع المعدہ] Gastralgia. "ਦੁਸਟ ਬ੍ਰਾਹਮਣ ਮੂਆ ਹੋਇਕੈ ਸੂਲ." (ਭੈਰ ਮਃ ੫)#ਇਹ ਰੋਗ ਬਹੁਤਾ ਰੁੱਖਾ, ਕੱਚਾ, ਬੇਹਾ, ਭਾਰੀ ਅਤੇ ਲੇਸਦਾਰ ਅੰਨ ਖਾਣ ਤੋਂ, ਮਲਮੂਤ੍ਰ ਰੋਕਕੇ ਘੋੜੇ ਆਦਿ ਦੀ ਅਸਵਾਰੀ ਕਰਨ ਤੋਂ, ਬਹੁਤ ਚਾਇ ਅਤੇ ਤਮਾਖੂ ਪੀਣ ਤੋਂ ਹੁੰਦਾ ਹੈ. ਸੂਲ ਦੇ ਅਨੰਤ ਭੇਦ ਅਤੇ ਕਾਰਣ ਹਨ. ਉਨ੍ਹਾਂ ਅਨੁਸਾਰ ਹੀ ਸਿਆਣੇ ਹਕੀਮ ਦੀ ਰਾਇ ਨਾਲ ਇਲਾਜ ਹੋਣਾ ਚਾਹੀਏ, ਪਰ ਸਾਧਾਰਣ ਸੂਲ ਲਈ ਹੇਠ ਲਿਖੇ ਉੱਤਮ ਉਪਾਉ ਹਨ-#ਸੁੰਢ, ਸੁਹਾਗੇ ਦੀ ਖਿੱਲ, ਹਿੰਗ, ਇਨ੍ਹਾਂ ਤੇਹਾਂ ਨੂੰ ਅਦਰਕ ਦੇ ਰਸ ਵਿੱਚ ਪੀਸਕੇ ਮੋਟੇ ਛੋਲੇ ਬਰਾਬਰ ਗੋਲੀ ਬਣਾਓ. ਗਰਮ ਜਲ ਨਾਲ ਇਕ ਤੋਂ ਚਾਰ ਗੋਲੀਆਂ ਤੀਕ ਖਵਾਓ.#ਸੌਂਫ ਅਤੇ ਪੋਦੀਨੇ ਦਾ ਅਰਕ ਪਿਆਓ.#ਪੇਟ ਉੱਪਰ ਸੇਕ ਕਰੋ. ਤੁੰਮੇ ਦੀ ਜਵਾਇਨ¹ ਦੇਓ.#ਗਰਮ ਜਲ ਦੀ ਪਿਚਕਾਰੀ ਕਰੋ. ਕਬਜ ਦੂਰ ਕਰਨ ਲਈ ਇਰੰਡੀ ਦਾ ਤੇਲ ਗਰਮ ਦੁੱਧ ਵਿੱਚ ਪਾਕੇ ਪਿਆਓ.#ਸੁੰਢ, ਕਾਲਾ ਲੂਣ, ਭੁੰਨੀ ਹੋਈ ਹਿੰਗ, ਤਿੰਨੇ ਸਮਾਨ ਲੈ ਕੇ ਸੁਹਾਂਜਨੇ ਦੇ ਰਸ ਵਿੱਚ ਕੋਕਨ ਬੇਰ (ਝਾੜੀ ਬੇਰ) ਬਰਾਬਰ ਗੋਲੀ ਬਣਾਓ. ਗਰਮ ਜਲ ਨਾਲ ਇੱਕ ਗੋਲੀ ਦੇਓ। ੪. ਕੰਡਾ. "ਸੂਲ ਨੇ ਸੰਕਟ ਦੀਯੋ ਸੂਲ ਜ੍ਯੋਂ ਚੁਭੈ ਹੈ ਤਨ." (ਗੁਪ੍ਰਸੂ)

ਸੰ. ਸ਼ੂਲਿਨੀ. ਵਿ- ਤ੍ਰਿਸ਼ੂਲ ਧਾਰਨ ਵਾਲੀ.

ਸੰਗ੍ਯਾ- ਸ਼ਿਵ, ਜੋ ਤ੍ਰਿਸ਼ੂਲ ਧਾਰਨ ਕਰਦਾ ਹੈ. "ਤਬ ਲਗ ਬਜ੍ਰਿ ਸੂਲਧਰ ਕੋ ਹੈ?" (ਕ੍ਰਿਸਨਾਵ)