ਸੰ. ਟਪੂਸੀ। ੨. ਗੋਤਾ. ਟੁੱਬੀ। ੩. ਤਰਣਾ. ਤਾਰੀ। ੪. ਟਪੂਸੀ ਮਾਰਕੇ ਤੁਰਨ ਵਾਲਾ ਜੀਵ। ੫. ਡੱਡੂ। ੬. ਬਾਂਦਰ।#੭. ਮੁਰਗਾ.
ਵਿ- ਜੋ ਪ੍ਲਵ (ਟਪੂਸੀ) ਮਾਰਕੇ ਤੁਰੇ। ੨. ਸੰਗ੍ਯਾ- ਡੱਡੂ. ਮੇਂਡਕ.
ਪ੍ਰਲਵ (ਟਪੂਸੀ) ਮਾਰਕੇ ਗਮਨ ਕਰਨ ਵਾਲਾ. ਬਾਂਦਰ. ਲੰਗੂਰ. ਦੇਖੋ, ਪਲਵੰਗਮ.
ਸੰ. ਸੰਗ੍ਯਾ- ਗੋਤਾ. ਟੁੱਬੀ। ੨. ਸੰਪੂਰਣਤਾ.
ਸੰ. पलीहन्. ਸੰਗ੍ਯਾ- ਤਿੱਲੀ। ੨. ਤਿੱਲੀ ਵਧ ਜਾਣ ਦਾ ਰੋਗ. ਦੋਖੋ, ਲਿੱਫ.
ਸੰ. ਵਿ- ਤਰਿਆ ਹੋਇਆ. ਨ੍ਹਾਤਾ ਹੋਇਆ। ੨. ਕੁੱਦਿਆ ਹੋਇਆ। ੩. ਸੰਗ੍ਯਾ- ਘੋੜੇ ਦੀ ਇੱਕ ਚਾਲ. ਪੋਈਆ। ੪. ਤਿੰਨ ਮਾਤ੍ਰਾ ਦਾ ਸ੍ਵਰ. ਦੀਰਘ ਤੋਂ ਭੀ ਜਿਸ ਦੀ ਲੰਮੀ ਆਵਾਜ਼ ਹੈ। ੫. ਟਪੂਸੀ. ਛਾਲ। ੬. ਤਿੰਨ ਮਾਤ੍ਰਾ ਦਾ ਤਾਲ। ੭. ਵੀਣਾ ਦੇ ਇੱਕ ਬੰਦ ਪੁਰ ਅੰਗੁਲੀ ਰੱਖਕੇ ਮੀਂਡ (ਖੈਂਚ) ਨਾਲ ਤਿੰਨ ਜਾਂ ਵੱਧ ਸ੍ਵਰ ਪ੍ਰਗਟ ਕਰਨ ਦੀ ਕ੍ਰਿਯਾ.