Meanings of Punjabi words starting from ਸ

ਇਹ ਤਿੰਨ ਤਾਲ ਦੀ ਹੀ ਗਤਿ ਦਾ ਨਾਉਂ ਹੈ. ਨੀ ਦੀ ਧਿੰਨਾ, ਨੀ ਦੀ ਧਿੰਨਾ, ਨਾ ਤੀ ਤਿੰਨਾ, ਨਾ ਧੀ ਧਿੰਨਾ.


ਦੇਖੋ, ਸੂਲ੍ਹਰ। ੨. ਸੂਲਧਰ ਦਾ ਸੰਖੇਪ.


ਸੰਗ੍ਯਾ- ਮੂਲ. ਜੜ. ਅ਼ਰਬੀ ਸ਼ਬਦ [اصوُل] ਉਸੂਲ ਦਾ ਸੰਖੇਪ ਭੀ ਸੂਲਾ ਹੋ ਸਕਦਾ ਹੈ, ਜਿਸ ਦਾ ਅਰਥ ਮੂਲ (ਜੜ) ਹੈ. "ਤਲੇ ਰੇਬੈਸਾ ਊਪਰਿ ਸੂਲਾ." ਦੇਖੋ, ਪਹਿਲਾ ਪੂਤ ਅਤੇ ਰੇਬੈਸਾ। ੨. ਸੰ. ਸ਼ੂਲਾ. ਵੇਸ਼੍ਯਾ. ਕੰਚਨੀ.


ਦੇਖੋ, ਸੁਰਾਖ। ੨. ਸੰ. ਸ਼ਲਾਕਾ. ਸਰੀ. "ਪਰਖੇ ਪਰਖਨਹਾਰੇ ਬਹੁਰਿ ਸੂਲਾਕ ਨ ਹੋਈ" (ਭੈਰ ਅਃ ਮਃ ੧) ਫੇਰ ਸ਼ਲਾਕਾ ਨਾਲ ਪੜਤਾਲ ਨਹੀਂ ਹੁੰਦੀ। ਖੋਟਾ ਖਰਾ ਸੋਨਾ ਦੇਖਣ ਵਾਸਤੇ ਤਿੱਖੀ ਨੋਕ ਦੇ ਸੂਏ ਨਾਲ ਛਿਦ੍ਰ ਕਰਕੇ ਜਾਚ ਕੀਤੀ ਜਾਂਦੀ ਹੈ।


ਸੰਗ੍ਯਾ- ਸਲੀਬ. ਸ਼ੂਲਾ."ਜਿਉ ਤਸਕਰ ਉਪਰਿ ਸੂਲਿ." (ਵਾਰ ਗਉ ੨. ਮਃ ੫) ੨. ਚਿੰਤਾ. ਫਿਕਰ. "ਖਾਵਣ ਸੰਦੜੈ ਸੂਲਿ." (ਵਾਰ ਗਉ ੨. ਮਃ ੫) ੩. ਦੁੱਖ. ਪੀੜਾ. "ਪੜਹਿ ਦੋਜਕ ਕੈ ਸੂਲਿ." (ਵਾਰ ਗਉ ੨. ਮਃ ੫) ੪. ਸੰ. शूलिन ਵਿ- ਤ੍ਰਿਸੂਲਧਾਰੀ। ੫. ਸੰਗ੍ਯਾ- ਸ਼ਿਵ.


ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਮਾਨਸਾ ਦਾ ਇੱਕ ਪਿੰਡ ਧਰਮੂ ਦਾ ਕੋਟ (ਅਥਵਾ ਕੋਟ ਧਰਮੂ) ਹੈ. ਇਸ ਪਿੰਡ ਤੋਂ ਕਰੀਬ ਪੌਣ ਮੀਲ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਗੁਰੁਦ੍ਵਾਰਾ ਹੈ. ਇੱਥੇ ਗੁਰੂ ਸਾਹਿਬ ਦੇ ਘੋੜੇ ਦਾ ਚੋਰ ਆਪਣੀ ਕਰਣੀ ਤੇ ਪਛਤਾਉਂਦਾ ਹੋਇਆ ਜੰਡ ਬਿਰਛ ਦੇ ਸੁੱਕੇ ਡਾਹਣੇ ਨਾਲ ਪੇਟ ਪਾੜਕੇ ਮੋਇਆ ਸੀ, ਜਿਸ ਕਰਕੇ ਨਾਉਂ ਸੂਲੀਸਰ ਪ੍ਰਸਿੱਧ ਹੋ ਗਿਆ. ਇਸ ਗੁਰੁਦ੍ਵਾਰੇ ਨਾਲ ਰਿਆਸਤ ਵੱਲੋਂ ੧੨੫ ਘੁਮਾਉਂ ਜ਼ਮੀਨ ਮੁਆਫ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਮਾਨਸਾ ਤੋਂ ਕਰੀਬ ਛੀ ਮੀਲ ਦੱਖਣ ਵੱਲ ਹੈ.