Meanings of Punjabi words starting from ਸ

ਜਿਲਾ, ਤਸੀਲ ਅਤੇ ਥਾਣਾ ਅੰਬਾਲਾ ਵਿੱਚ ਇੱਕ ਪਿੰਡ ਹੈ, ਜਿਸ ਤੋਂ ਉੱਤਰ ਵੱਲ ਇੱਕ ਫਰਲਾਂਗ ਤੋਂ ਘੱਟ ਦੂਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੁਦ੍ਵਾਰਾ ਹੈ. ਗੁਰੂ ਜੀ ਲਖਨੌਰ ਤੋਂ ਸੰਗਤਾਂ ਨੂੰ ਕ੍ਰਿਤਾਰਥ ਕਰਨ ਲਈ ਇੱਥੇ ਠਹਿਰੇ ਹਨ. ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਨੈਰਤ ਕੋਣ ਵੱਲ ਪੰਜ ਮੀਲ ਕੱਚਾ ਰਸਤਾ ਹੈ.


ਦੇਖੋ, ਸੂਹੜ.


ਦੇਖੋ, ਸੂਹੜਾ.


ਅਨੁ- ਸਾਂ ਸਾਂ ਧੁਨਿ. ਸੁੰਕਾਰ। ੨. ਵ੍ਯ- ਕੋ, ਨੂੰ. ਪ੍ਰਤਿ. ਤਾਈਂ. "ਪਾਪਾਂ ਦੇ ਮਿਟਾਵਣ ਸੂੰ ਸਮਰਥਤਾ ਨਹੀਂ." (ਜਸਭਾਮ)


ਸੰਗ੍ਯਾ- ਸੁਧ. ਖਬਰ। ੨. ਭੇਤ ਲੈਣ ਦੀ ਕ੍ਰਿਯਾ.


ਸੰਗ੍ਯਾ- ਸੁਧ. ਖਬਰ। ੨. ਭੇਤ ਲੈਣ ਦੀ ਕ੍ਰਿਯਾ.