Meanings of Punjabi words starting from ਸ

ਅਨੁ. ਸੂੰ ਸੂੰ ਧੁਨਿ. ਸੁੰਕਾਰ. "ਤਬ ਚਲੇ ਸੂੰਕ ਜਨੁ ਨਾਗ ਜਾਇ." (ਗੁਪ੍ਰਸੂ)


ਕ੍ਰਿ. - ਸੂੰ- ਸੂੰ ਕਰਨਾ. ਸੁੰਕਾਰ ਕਰਨਾ. ਨੱਕ ਦੇ ਰਾਹ ਸਾਹ ਜੋਰ ਨਾਲ ਕੱਢਣੇ। ੨. ਭਾਵ- ਅਹੰਕਾਰ ਨਾਲ ਆਪਣਾ ਬਲ ਪ੍ਰਗਟ ਕਰਨਾ.


ਕ੍ਰਿ- ਸੁੰਕਾਰ ਕਰਨਾ. ੨. ਸੂਰ ਦੀ ਤਰਾਂ ਸ਼ਬਦ ਕਰਨਾ. "ਚਲੀ ਸੈਨ ਸੂੰਕਰ ਪਰਾਚੀ ਦਿਸਾਨੰ." (ਜਨਮੇਜਯ)


ਸ਼ੂਨ੍ਯ ਘਰ ਦਾ ਪ੍ਰਾਘੁਣ. ਜੋ ਘਰ ਆਬਾਦ ਨਹੀਂ ਉਸ ਤੋਂ ਪਰਾਹੁਣੇ ਅਤੇ ਕਾਉਂ ਨੂੰ ਕੁਝ ਨਹੀਂ ਮਿਲਦਾ, ਫੇਰਾ ਪਾ ਕੇ ਖਾਲੀ ਹੀ ਜਾਂਦਾ ਹੈ. ਤਿਵੇਂ ਹੀ ਜੋ ਲੋਕ ਗੁਣ ਅਤੇ ਕਰਣੀ ਤੋਂ ਖਾਲੀ ਆਗੂਆਂ ਦੇ ਦਰ, ਗ੍ਯਾਨ ਅਤੇ ਮੁਕਤਿ ਦੀ ਇੱਛਾ ਨਾਲ ਫੇਰੇ ਪਾਉਂਦੇ ਹਨ, ਉਹ ਨਿਰਾਸ਼ ਜਾਂਦੇ ਹਨ. "ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ." (ਸ੍ਰੀ ਮਃ ੩) "ਬਹੁ ਜੋਨੀ ਭਉਦਾ ਫਿਰੈ ਜਿਉ ਸੁਞੈ ਘਰਿ ਕਾਉ." (ਸ੍ਰੀ ਮਃ ੩)


ਸਰਵ- ਵਹ. ਵੇ. ਤੇ. ਉਹ. "ਬੰਦੇ ਸੇ ਜਿ ਪਵਹਿ ਵਿਚਿ ਬੰਦੀ." (ਵਾਰ ਆਸਾ) ੨. ਕ੍ਰਿਯਾ. ਹੋਣ ਦਾ ਭੂਤ ਕਾਲ ਬੋਧਕ. ਥੇ. "ਇਤਨੇ ਜਨਮ ਭੂਲ ਪਰੇ ਸੇ." (ਗਉ ਮਃ ੩) ੩. ਪੰਚਮੀ ਦਾ ਅਰਥ ਬੋਧਕ. ਤੋਂ. ਸੇਂ. "ਬਿਖ ਸੇ ਅੰਮ੍ਰਿਤ ਭਏ." (ਵਡ ਅਃ ਮਃ ੩) ੪. ਵਿ- ਜੇਹੇ. ਜੈਸੇ ਦਾ ਸੰਖੇਪ. "ਨੈਣ ਅੰਧੁਲੇ ਤਨ ਭਸਮ ਸੇ." (ਤੁਖਾ ਛੰਤ ਮਃ ੧) ੫. ਫ਼ਾ. [سِہ] ਤਿੰਨ. ਦੇਖੋ, ਸਿਹ। ੬. ਦੇਖੋ, ਸੇਅੰਤ.