ਸਰਵ- ਵਹ. ਵੇ. ਤੇ. ਉਹ. "ਬੰਦੇ ਸੇ ਜਿ ਪਵਹਿ ਵਿਚਿ ਬੰਦੀ." (ਵਾਰ ਆਸਾ) ੨. ਕ੍ਰਿਯਾ. ਹੋਣ ਦਾ ਭੂਤ ਕਾਲ ਬੋਧਕ. ਥੇ. "ਇਤਨੇ ਜਨਮ ਭੂਲ ਪਰੇ ਸੇ." (ਗਉ ਮਃ ੩) ੩. ਪੰਚਮੀ ਦਾ ਅਰਥ ਬੋਧਕ. ਤੋਂ. ਸੇਂ. "ਬਿਖ ਸੇ ਅੰਮ੍ਰਿਤ ਭਏ." (ਵਡ ਅਃ ਮਃ ੩) ੪. ਵਿ- ਜੇਹੇ. ਜੈਸੇ ਦਾ ਸੰਖੇਪ. "ਨੈਣ ਅੰਧੁਲੇ ਤਨ ਭਸਮ ਸੇ." (ਤੁਖਾ ਛੰਤ ਮਃ ੧) ੫. ਫ਼ਾ. [سِہ] ਤਿੰਨ. ਦੇਖੋ, ਸਿਹ। ੬. ਦੇਖੋ, ਸੇਅੰਤ.
ਸੰ. शैव ਸ਼ੈਵ. ਵਿ- ਸ਼ਿਵ ਉਪਾਸਕ. ਭਾਵ- ਸੰਨ੍ਯਾਸੀ. "ਨਾ ਇਹੁ ਜਤੀ ਕਹਾਵੈ ਸੇਉ." (ਗੌਂਡ ਕਬੀਰ) ਜੀਵਾਤਮਾ ਨਾ ਬ੍ਰਹਮਚਾਰੀ ਹੈ ਨਾ ਸੰਨ੍ਯਾਸੀ ਹੈ। ੨. ਸੰਗ੍ਯਾ- ਸ਼ਿਵ. ਸ਼ੰਕਰ. "ਸਕਤਿ ਨ ਸੇਉ ਹੈ." (ਭਾਗੁ ਕ) ੩. ਸੇਵਾ. "ਕਰਹਿ ਕਿਸ ਕੀ ਸੇਉ?" (ਆਸਾ ਕਬੀਰ) ਸੇਵਨ ਕਰ. "ਚਰਨ ਕਮਲ ਸਦਾ ਸੇਉ." (ਸਵੈਯੇ ਮਃ ੪. ਕੇ) ੪. ਵਿ- ਸੇਵ੍ਯ. ਸੇਵਨ ਯੋਗ। ੫. ਫ਼ਾ. [سیب] ਸੇਬ. ਸੰਗ੍ਯਾ- ਇੱਕ ਪ੍ਰਸਿੱਧ ਫਲ. ਭਾਰਤ ਵਿੱਚ ਕਸ਼ਮੀਰ ਦਾ ਸੇਉ ਬਹੁਤ ਰਸਦਾਯਕ ਹੁੰਦਾ ਹੈ. ਸੰਸਕ੍ਰਿਤ ਵਿੱਚ ਇਸ ਦਾ ਨਾਉਂ ਮਹਾ ਬਦਰ ਹੈ. ਅੰ. Apple. L. Pyrusmarus. ਇਸ ਦੀ ਤਾਸੀਰ ਸਰਦ ਤਰ ਹੈ. ਇਹ ਦਿਲ ਅਤੇ ਦਿਮਾਗ ਨੂੰ ਤਾਕਤ ਦਿੰਦਾ ਹੈ. ਮੁਖ ਦੀ ਦੁਰਗੰਧ ਦੂਰ ਕਰਦਾ ਹੈ.; ਸਰਵ- ਉਹ. ਵਹੀ. ਸੈਵ. ਸ- ਏਵ। ੨. ਸ਼ਯ. ਸੋਂ "ਸੁਖ ਸੋਉ ਹੋਇ ਅਚਿੰਤਾ." (ਗਉ ਮਃ ੫)
nan