Meanings of Punjabi words starting from ਸ

ਸੰ. स्वान्त ਸ਼੍ਵਾਂਤ. ਸੰਗ੍ਯਾ- ਆਪਣਾ ਅੰਤਹਕਰਣ. ਆਪਣਾ ਮਨ। ੨. ਆਪਣਾ ਸਿੱਧਾਂਤ. "ਤਿਨਰ ਸੇਅੰਤ ਨ ਲਹੀਐ." (ਸਵੈਯੇ ਮਃ ੩. ਕੇ) ੩. ਆਪਣਾ ਅੰਤ (ਮਰਣਕਾਲ).


ਸਰਵ- ਓਹ. ਵਹ. ਓਹੀ. "ਸੇਇ ਮੁਕਤ ਜਿ ਮਨੁ ਜਿਣਹਿ." (ਗੂਜ ਮਃ ੩) ੨. ਕ੍ਰਿ. ਵਿ- ਸੇਵਨ ਕਰਕੇ.


ਸਰਵ- ਉਹੀ. ਵਹੀ. ਓਹੀ. "ਸੇਈ ਸਾਹ ਭਗਵੰਤ ਸੇ." (ਬਾਵਨ) ੨. ਸੇਵਨ ਕੀਤੀ। ੩. ਸੇਵਨ ਕਰਦਾ ਹੈ. "ਕਾਮ ਦਾਮ ਚਿਤ ਪਰਵਸਿ ਸੇਈ." (ਗਉ ਅਃ ਮਃ ੧)


ਉਹੀ ਲੋਕ. "ਚੰਗੇ ਸੇਈ ਕੇਇ." (ਵਾਰ ਆਸਾ)


ਸੰ. ਸ਼ੇਸ. ਵਿ- ਬਚਿਆ ਹੋਇਆ. ਬਾਕੀ। ੨. ਸੰਗ੍ਯਾ- ਜੂਠਾ ਅੰਨ. ਸੀਤ ਪ੍ਰਸਾਦ। ੩. ਵਿਨਾਸ਼. ਅੰਤ। ੪. ਸ਼ੇਸ ਨਾਗ. "ਸੇਸ ਨਾਮ ਸਹਸ੍ਰਫਨਿ ਨਹਿ ਨੇਤ ਪੂਰਨ ਹੋਤ." (ਅਕਾਲ) ਦੇਖੋ ਸੇਸਨਾਗ। ੫. ਪਰਮੇਸ਼੍ਵਰ। ੬. ਨਤੀਜਾ. ਫਲ. ਪਰਿਣਾਮ.


ਸੰ. शेषशायिन ਸੰਗ੍ਯਾ- ਵਿਸਨੁ, ਜੋ ਸ਼ੇਸਨਾਗ ਉੱਪਰ ਸੌਂਦਾ ਹੈ.


ਸੰ. ਸ਼ੇਸਨਾਗ. ਸੰਗ੍ਯਾ- ਨਾਗਵੰਸ਼ ਅਤੇ ਪਾਤਾਲ ਦਾ ਰਾਜਾ. ਪੁਰਾਣਾਂ ਵਿੱਚ ਕਥਾ ਹੈ ਕਿ ਇਸ ਦੇ ੧੦੦੦ ਸਿਰ ਹਨ, ਜੋ ਵਿਸਨੁ ਭਗਵਾਨ ਉੱਤੇ ਛਾਇਆ ਕਰਦੇ ਹਨ. ਕਈ ਕਹਿੰਦੇ ਹਨ ਕਿ ਸੱਤ ਪਾਤਾਲ ਇਸ ਦੇ ਸਿਰ ਤੇ ਹਨ. ਵਿਸਨੁ ਪੁਰਾਣ ਲਿਖਦਾ ਹੈ ਕਿ ਜਦ ਕਦੀ ਏਹ ਉਬਾਸੀ ਲੈਂਦਾ ਹੈ ਤਾਂ ਭੂਚਾਲ ਆ ਜਾਂਦਾ ਹੈ. ਹਰ ਇੱਕ ਕਲਪ (ਅਥਵਾ ੪੩੨੦੦੦੦੦੦੦ ਵਰ੍ਹਿਆਂ) ਦੇ ਅੰਤ ਵਿੱਚ ਇਹ ਮੂੰਹ ਵਿੱਚੋਂ ਅਗਨਿ ਕਢਦਾ ਹੈ, ਜਿਸ ਨਾਲ ਸਾਰੇ ਲੋਕ ਭਸਮ ਹੋ ਜਾਂਦੇ ਹਨ. ਇਸ ਦਾ ਰੂਪ ਇਉਂ ਦੱਸਿਆ ਹੈ- "ਊਦਾ ਰੰਗ, ਗਲ ਵਿੱਚ ਚਿੱਟੀ ਮਾਲਾ, ਇੱਕ ਹੱਥ ਵਿੱਚ ਹਲ ਤੇ ਦੂਸਰੇ ਵਿੱਚ ਚੱਟੂ." ਇਸ ਨੂੰ ਅਨੰਤ ਭੀ ਆਖਦੇ ਹਨ. ਇਸ ਦੀ ਇਸਤ੍ਰੀ ਦਾ ਨਾਉਂ "ਅਨੰਤ ਸ਼ੀਰ੍ਸਾ" ਹੈ. ਕਈ ਇਸ ਨੂੰ ਵਾਸੁਕਿ ਹੀ ਮੰਨਦੇ ਹਨ, ਪਰ ਕਈ ਉਸ ਤੋਂ ਵੱਖਰਾ ਸਮਝਦੇ ਹਨ. ਪੁਰਾਣਾਂ ਵਿੱਚ ਇਸ ਨੂੰ ਕਸ਼੍ਯਪ ਅਤੇ ਕਦ੍ਰ ਦਾ ਪੁਤ੍ਰ ਕਰਕੇ ਮੰਨਿਆ ਹੈ ਅਤੇ ਬਲਰਾਮ ਨੂੰ ਇਸ ਦਾ ਅਵਤਾਰ ਦੱਸਿਆ ਹੈ. ਇਸ ਦੀ ਕੁੰਜ ਨੂੰ ਮਣਿਦ੍ਵੀਪ ਅਤੇ ਇਸ ਦੇ ਘਰ ਨੂੰ ਮਣਿਭਿੱਤਿ ਜਾਂ ਮਣਿਮੰਡਪ ਆਖਦੇ ਹਨ.


ਦੇਖੋ, ਸੇਸ.