nan
ਸੰ. ਸੇਧਾ. ਸੰਗ੍ਯਾ- ਸ਼ੱਲਕੀ. ਕੰਡਿਆਂ ਵਾਲਾ ਇੱਕ ਜੀਵ. Porcupine "ਤੀਰ ਸਰੀਰਨ ਬੀਰ ਲਗੇ ਭਟ ਮਾਨਹੁ ਸੇਹ ਸਰੂਪ ਧਰੇ ਹੈਂ." (ਕ੍ਰਿਸਨਾਵ) ੨. ਸਰਵ- ਉਹ. ਵਹ.
ਸੰਗ੍ਯਾ- ਸੇਹ (ਸ਼ੱਲਕੀ) ਤੋਂ ਪੈਦਾ ਹੋਇਆ ਤੀਰ. ਭਾਵ- ਸੇਹ ਦਾ ਕੰਡਾ. "ਰੋਮ ਬੁਰੇ ਜਨੁ ਸੇਹਜ ਤੀਰਾ." (ਗੁਵਿ ੧੦)
nan
ਦੇਖੋ, ਸਿਹਰ.
ਸੰਗ੍ਯਾ- ਸ਼ਿਰਹਾਰ. ਲਾੜੇ ਦੇ ਸਿਰ ਉੱਤੇ ਸ਼ਾਦੀ ਸਮੇਂ ਬੰਨ੍ਹਿਆ ਹੋਇਆ ਫੁੱਲਾਂ ਦਾ ਹਾਰ. ਫ਼ਾ. [شوہرہ] ਬਹੁਤ ਲੋਕ ਜ਼ਰੀ ਦੀ ਤਾਰਾਂ ਦਾ ਭੀ ਸੇਹਰਾ ਬਣਾ ਲੈਂਦੇ ਹਨ.
ਹੈਦਰਾਬਾਦ ਸਿੰਧ ਦੇ ਇਲਾਕੇ ਜਿਲਾ ਲਾਰਕਾਨਾ ਦਾ ਇੱਕ ਨਗਰ, ਜੋ ਰੋਹੜੀ ਜੰਕਸ਼ਨ ਤੋਂ ੧੪੨ ਮੀਲ ਹੈ. ਇਸ ਥਾਂ ਪੁਰਾਣੇ ਕਿਲੇ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿਤ੍ਰ ਅਸਥਾਨ "ਨਾਨਕਬਾੜਾ" ਹੈ, ਜਿਸ ਨੂੰ ਹਿੰਦੂ ਮੁਸਲਮਾਨ ਪੂਜਦੇ ਹਨ. ਸ਼੍ਰੀ ਗੁਰੂ ਨਾਨਕ ਦੇਵ ਜੀ ਸਿੰਧ ਦੀ ਯਾਤ੍ਰਾ ਕਰਦੇ ਇਸ ਥਾਂ ਪਧਾਰੇ ਹਨ. ਕਰਨਲ ਟਾਡ ਨੇ ਰਾਜਸ੍ਥਾਨ ਵਿੱਚ ਇਸ ਗੁਰੁਦ੍ਵਾਰੇ ਦਾ ਜਿਕਰ ਕੀਤਾ ਹੈ.
nan
ਸੰ. सेहुण्ड ਅਥਵਾ सिंहतुण्ड ਸੇਹੁੰਡ ਜਾਂ ਸਿੰਹਤੁੰਡ. ਸੰਗ੍ਯਾ- ਥੋਹਰ, ਜਿਸਦੇ ਕੰਡੇ ਸ਼ੇਰ ਦੇ ਦੰਦ੍ਰਾਂ ਜੇਹੇ ਹੁੰਦੇ ਹਨ. "ਗਾਤ ਧਾਤੁ ਗੋਦੂਧ ਤੇ ਸੇਂਹੁੰਡ ਕੇ ਤੇ ਘਾਤ." (ਵ੍ਰਿੰਦ) ਦੇਖੋ, ਥੋਹਰ.
ਸੰਗ੍ਯਾ- ਤਾਉ. ਆਂਚ. "ਲਗਨ ਦੇਤ ਨ ਸੇਕ." (ਮਾਰੂ ਮਃ ੫) ੨. ਸੰ. ਸੇਚਨ. ਛਿੜਕਣਾ.