Meanings of Punjabi words starting from ਸ

ਕ੍ਰਿ- ਸੇਕ ਦੇਣਾ. "ਤਿਹ ਠੌਰ ਜਰੇ ਕਹੁ ਸੇਕਨ ਆਯੋ." (ਕ੍ਰਿਸਨਾਵ) ੨. ਰਾੜ੍ਹਨਾ. ਭੁੰਨਣਾ.


ਅ਼. [شیخ] ਸ਼ੇਖ਼. ਸੰਗ੍ਯਾ- ਬੁੱਢਾ। ੨. ਬਜ਼ੁਰਗ। ੩. ਵਿਦ੍ਵਾਨ। ੪. ਮੁਸਲਮਾਨਾਂ ਦੀ ਇੱਕ ਖਾਸ ਜਾਤੀ. "ਕਹੁੰ ਸੇਖ ਬ੍ਰਹਮ ਸੂਰੂਪ." (ਅਕਾਲ)¹੫. ਸੰ. ਸ਼ੇਸ. ਸ਼ੇਸ ਨਾਗ. "ਮੁਨਿ ਜਨ ਮੇਖ ਨ ਲਹਹਿ ਭੇਵ." (ਬਸੰ ਮਃ ੫) ੬. ਸੰ. ਸ਼ੈਖ. ਜਾਤੀ ਤੋਂ ਪਤਿਤ ਹੋਏ ਬ੍ਰਾਹਮਣ ਦੀ ਔਲਾਦ। ੭. ਸ਼ਿਖਾ (ਚੋਟੀ) ਲਈ ਭੀ ਇਹ ਸ਼ਬਦ ਵਰਤਿਆ ਹੈ. ਦੇਖੋ, ਪੂਆਰੇ.


ਦੇਖੋ, ਸੇਸਸਾਯੀ. "ਸੇਸਨਾਗ ਪਰ ਸੋਇਬੋ ਕਰੈ। ਜਗ ਤਿਹ ਸੇਖਸਾਇ ਉੱਚਰੈ." (ਵਿਚਿਤ੍ਰ)


ਵੈਸ਼ੇਸਿਕ- ਅਲੰ. ਕਣਾਦ ਮੁਨਿ ਦਾ ਰਚਿਆ ਸਾਰਾ ਵੈਸ਼ੇਸਿਕ ਸ਼ਾਸਤ੍ਰ. "ਕਹੂੰ ਬੇਦ ਪਾਤੰਜਲੰ ਸੇਖਕਾਲੰ." (ਗ੍ਯਾਨ)


ਦੇਖੋ, ਸੇਸਨਾਗ.


ਸ਼ੇਸਨਾਗ ਨੇ. "ਸੇਖਨਾਗਿ ਤੇਰੋ ਮਰਮ ਨ ਜਾਨਾ." (ਧਨਾ ਕਬੀਰ)


ਦੇਖੋ, ਫਰੀਦ.


[شیخ ابراہیم] ਸ਼ੇਖ਼ ਇਬਰਾਹੀਮ. ਦੇਖੋ, ਫਰੀਦ. "ਸੇਖ ਫਰੀਦ ਪਟਨ ਹੈ ਜਹਿਂਵਾ। ਸੇਖ ਬ੍ਰਹਮ ਤਬ ਬਸ ਹੀ ਤਹਿਂਵਾ।।" (ਨਾਪ੍ਰ)