ਦੇਖੋ, ਦਬਿਸਤਾਨੇ ਮਜਾਹਬ.
ਦੇਖੋ, ਅੱਬੁਲਫਜਲ.
ਸੰ. शेखर ਸ਼ੇਖਰ. ਸੰਗ੍ਯਾ- ਸ਼ਿਖਰ (ਸਿਰ) ਨਾਲ ਹੈ ਜਿਸ ਦਾ ਸੰਬੰਧ. ਮੁਕੁਟ. ਤਾਜ. "ਸੇਖਰ ਸੋਹਿ ਲਿਲਾਰ ਉਦਾਰ ਕੇ." (ਨਾਪ੍ਰ) ੨. ਜੂੜਾ. ਚੋਟੀ। ੩. ਇੱਕ ਕਵਿ, ਜਿਸ ਦਾ ਨਾਉਂ ਚੰਦ੍ਰ ਸ਼ੇਖਰ ਹੈ. ਇਹ ਪਟਿਆਲਾਪਤਿ ਮਹਾਰਾਜਾ ਨਰੇਂਦ੍ਰ ਸਿੰਘ ਜੀ ਦੇ ਦਰਬਾਰ ਦਾ ਭੂਸਣ ਸੀ. ਇਸ ਦਾ ਜਨਮ ਸਨ ੧੭੯੮ ਅਤੇ ਦੇਹਾਂਤ ੧੮੭੫ ਨੂੰ ਹੋਇਆ. ਇਸ ਕਵੀ ਨੇ ਕਈ ਉੱਤਮ ਗ੍ਰੰਥ ਲਿਖੇ ਹਨ. ਗੁਰੁਮਹਿਮਾ ਪੁਰ ਲਿਖੀ ਕਵਿਤਾ ਵਿੱਚੋਂ ਗੁਰੁਪਚਾਸਾ ਮਨੋਹਰ ਕਾਵ੍ਯ ਹੈ, ਜਿਸ ਦੇ ਕੁਝ ਛੰਦ ਇਹ ਹਨ-#ਜਪ ਤਪ ਜੋਗ ਜੱਗ ਜਜਨ ਕਰਤ ਜੇਤੇ#ਜੁਗਨ ਪ੍ਰਮਾਨ ਤੇਤੇ ਸਾਧਨ ਕਰਨ ਹੈਂ,#ਸਿੱਧ ਹੋਤ ਕੋਈ ਕਾਲ ਪਾਯਕੈ ਪ੍ਰਸਿੱਧ ਹੋਤ#ਰਿੱਧਿ ਕੀ ਸਮ੍ਰਿੱਧਿ ਹੋਤ ਕਾਹੂੰ ਕੇ ਘਰਨ ਹੈਂ,#ਸ਼ੇਖਰ ਅਸੇਖ ਕਲਿਕਲੁਖ ਨਸਾਯਬੇ ਕੋ#ਮੁਕ੍ਤਿ ਬਤਾਯਬੇ ਕੋ ਔਢਰ ਢਰਨ ਹੈਂ,#ਸੰਤਨ ਸ਼ਰਨ ਸਾਚੇ ਮਮਤਾ ਹਰਨ ਏਈ#ਗੁਰੁਦੇਵ ਨਾਨਕ ਕੇ ਪੰਕਜ ਚਰਨ ਹੈਂ#ਪੂਰਨ ਪ੍ਰਤਾਪ ਪੁੰਜ ਸਰਦ ਸੁਧਾਕਰ ਜੋ#ਮੰਦ ਮੰਦ ਹਾਸ ਚੰਦ੍ਰਿਕਾ ਤੇ ਚਾਰੁ ਸਰਸੈ,#ਕੁੰਦ ਦੀ ਕਲੀ ਸੀ ਦਸਨਾਵਲੀ ਅਨੂਪ ਲਸੈ#ਲੋਚਨ ਵਿਸਾਲ ਕੰਜ ਮੰਜੁਤਾਈ ਪਰਸੈ,#ਬਾਨੀ ਕੋ ਸਦਨ ਕਵਿ ਸ਼ੇਖਰ ਪ੍ਰਸੰਨ ਸਦਾ#ਸਰਸ ਸੁਧਾ ਤੇ ਬੈਨ ਮਕਰੰਦ ਬਰਸੈ,#ਬਰਦ ਬਿਨੋਦ ਭਰਯੋ ਵਿਸ਼੍ਵ ਕੋ ਦਰਦ ਹਰ#ਸ਼੍ਰੀ ਗੋਬਿੰਦ ਸਿੰਘ ਕੋ ਮੁਖਾਰਬਿੰਦ ਦਰਸੈ.#ਅਮਲ ਅਸ਼ਿਤ ਖਲ ਦਲਨ ਦਲਨ ਦੁਤਿ#ਮਲਿਨ ਕਰਤ ਸਸਿ ਪਰਿਵੇਖ ਲਾਜੈ ਹੈ,#ਚਿਤ੍ਰਿਤ ਵਿਚਿਤ੍ਰ ਹੇਮ ਹੀਰਨ ਜਟਿਤ ਆਰ#ਧਾਰ ਅਤਿ ਤੀਖੀ ਉਗ੍ਰ ਸਾਨ ਧਰ ਸਾਜੈ ਹੈ,#ਸ਼ੇਖਰ ਗੋਬਿੰਦ ਕੈਸੋਆਯੁਧ ਅਮੋਘ, ਕਰ#ਸ਼੍ਰੀ ਗੋਬਿੰਦ ਸਿੰਘ ਜੂ ਕੇ ਚਕ੍ਰ ਛਬਿ ਛਾਜੈ ਹੈ,#ਲੋਕ ਤਮ ਹਰਨ ਮਯੂਖਨ ਸਮੇਤ ਮਾਨੋ#ਕਮਲ ਸਨਾਲ ਪੈ ਪ੍ਰਭਾਕਰ ਵਿਰਾਜੈ ਹੈ.#ਗ੍ਯਾਨਿਨ ਕੋ ਗ੍ਯਾਨ ਯੋਗਧ੍ਯਾਨ ਦੀਨੇ ਧ੍ਯਾਨਿਨ ਕੋ#ਭਕ੍ਤਨ ਕੋ ਦੀਨੀ ਭਕ੍ਤਿ ਪੂਰਨ ਵਿਧਾਨ ਕੀ,#ਯਾਚਕਨ ਗ੍ਰਾਮ ਦੀਨੇ ਮੁਲਕ ਆਰਾਮ ਦੀਨੇ#ਦੀਨੀ ਪਾਤਸ਼ਾਹੀ ਪਾਤਸ਼ਾਹਨ ਪ੍ਰਮਾਨ ਕੀ,#ਸ਼ੇਖਰ ਰਜਤ ਹੇਮ ਹਾਥੀ ਹਯ ਹੀਰਾ ਹਾਰ#ਦੀਨੇ ਕਵਿ ਲੋਗਨ ਵਧਾਈ ਯਸ ਗਾਨ ਕੀ,#ਸਾਚੇ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਗੁਰੂ ਜੂ ਕੀ#ਦੇਖ ਦਾਨ ਧਾਰਾ ਭੂਲੀ ਮਤਿ ਮਘਵਾਨ ਕੀ.
nan
ਇੱਕ ਖਤ੍ਰੀ ਜਾਤਿ. "ਸੇਖੜ ਸਾਧ ਵਖਾਣੀਅਹਿ." (ਭਾਗੁ)
ਰਾਜ ਪਟਿਆਲਾ. ਨਜਾਮਤ ਬਰਨਾਲਾ ਵਿੱਚ ਇੱਕ ਪਿੰਡ, ਜੋ ਮੂਲੋਵਾਲ ਤੋਂ ਪੰਜ ਕੋਹ ਪੱਛਮ ਹੈ ਅਤੇ ਰੇਲਵੇ ਸਟੇਸ਼ਨ ਸੇਖੇ ਤੋਂ ਇੱਕ ਮੀਲ ਦੱਖਣ ਹੈ. ਇਸ ਥਾਂ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਦੋ ਗੁਰੁਦ੍ਵਾਰੇ ਹਨ. ਪਿੰਡ ਤੋਂ ਪੂਰਵ ਵੱਲ ਇੱਕ ਫਰਲਾਂਗ ਦੇ ਕਰੀਬ, ਜਿੱਥੇ ਗੁਰੂ ਸਾਹਿਬ ਨੇ ਡੇਰਾ ਕੀਤਾ. ਇਸ ਨਾਲ ਰਿਆਸਤ ਪਟਿਆਲੇ ਵੱਲੋਂ ਚਾਰ ਹਲ ਦੀ ਜ਼ਮੀਨ ਹੈ. ਪਿੰਡ ਤੋਂ ਪੱਛਮ ਵੱਲ ਕਰੀਬ ਅੱਧ ਮੀਲ ਤੇ ਕੇਵਲ ਮੰਜੀ ਸਾਹਿਬ ਹੈ. ਇਸ ਥਾਂ ਗੁਰੂ ਸਾਹਿਬ ਇੱਕ ਮਾਈ ਦਾ ਪ੍ਰੇਮ ਦੇਖਕੇ ਦੁੱਧ ਛਕਣ ਠਹਿਰ ਗਏ ਸਨ. ਇਸ ਗੁਰੁਦ੍ਵਾਰੇ ਨਾਲ ਰਿਆਸਤ ਵੱਲੋਂ ਦੋ ਹਲ ਦੀ ਜ਼ਮੀਨ ਹੈ। ੨. ਸ਼ੇਖ਼ ਨੂੰ ਸੰਬੋਧਨ. "ਸੇਖਾ! ਅੰਦਰਹੁ ਜੋਰੁ ਛਡਿ." (ਵਾਰ ਬਿਹਾ ਮਃ ੩) ੩. ਸੰ. ਸ਼ੇਸ. ਨਤੀਜਾ. ਫਲ. ਪਰਿਣਾਮ. "ਕਹਿਤ ਸੁਨਤ ਕਿਛੁ ਸਾਂਤਿ ਨ ਉਪਜਤ, ਬਿਨ ਵਿਚਾਰ ਕਿਆ ਸੇਖਾ?" (ਸਾਰ ਮਃ ੫) ੪. ਸੰ. ਸ਼ੇਸਾ. ਦੇਵਤਾ ਨੂੰ ਚੜ੍ਹਾਈ ਹੋਈ ਵਸਤੁ. ਭੇਟ. ਪੂਜਾ.
ਫ਼ਾ. [شیخی] ਸ਼ੇਖ਼ੀ ਸੰਗ੍ਯਾ- ਬਜ਼ੁਰਗੀ ਜਾਹਿਰ ਕਰਨ ਦੀ ਕ੍ਰਿਯਾ. ਫੜ. ਆਕੜ.
ਪੰਜਾਬ ਦਾ ਇੱਕ ਜ਼ਿਲਾ, ਜਿਸ ਵਿੱਚ ਹੁਣ ਨਾਨਕਿਆਣਾ ਸਾਹਿਬ ਹੈ. ਬਾਦਸ਼ਾਹ ਜਹਾਂਗੀਰ ਨੇ ਇਹ ਥਾਂ ਸ਼ਿਕਾਰ ਲਈ ਪਸੰਦ ਕੀਤੀ ਸੀ ਅਰ ਛੋਟਾ ਪਿੰਡ "ਜਹਾਂਗੀਰਾਬਾਦ" ਨਾਉਂ ਤੋਂ ਵਸਾਇਆ ਸੀ. ਉਸ ਸਮੇਂ ਦੀਆਂ ਇਮਾਰਤਾਂ ਦੇ ਚਿੰਨ੍ਹ ਹੁਣ ਭੀ ਦੇਖੇ ਜਾਂਦੇ ਹਨ.¹ ਦੇਖੋ, ਖੁਸਾਲ ਸਿੰਘ.
ਇੱਕ ਜੱਟ ਗੋਤ.
ਦੇਖੋ, ਸੱਚਨ ਸੱਚ ੨.
nan
ਸਿੰਧੀ. ਸੰਗ੍ਯਾ- ਸ਼ੀਘ੍ਰਤਾ. ਫੁਰਤੀ.