Meanings of Punjabi words starting from ਸ

ਸੰ. ਸੰਗ੍ਯਾ- ਸਿੰਜਣ ਦੀ ਕ੍ਰਿਯਾ. ਪਾਣੀ ਦੇਣਾ। ੨. ਛਿੜਕਣਾ। ੩. ਗਿੱਲਾ ਕਰਨਾ। ੪. ਸਿੰਜਣ ਦਾ ਬਰਤਨ. ਬਾਲਟੀ ਝਰਨ ਆਦਿਕ.


ਸੰ. शय्या ਸ਼ੱਯਾ. ਸੰਗ੍ਯਾ- ਸੌਣ ਦਾ ਬਿਸਤਰ. ਪਲੰਘ. ਛੇਜ. "ਸੇਜ ਸੋਹਨੀ ਚੰਦਨ ਚੋਆ." (ਸੋਰ ਅਃ ਮਃ ੫)


ਸੰਗ੍ਯਾ- ਸ਼ੱਯਾ ਦੇ ਵਸਤ੍ਰ ਬੰਨ੍ਹਣ ਦਾ ਡੋਰਾ. ਪਲੰਘ ਦੇ ਵਿਛਾਉਣੇ ਨੂੰ ਪਾਵਿਆਂ ਦੇ ਸਿਰੇ ਨਾਲ ਕਸਕੇ ਬੰਨ੍ਹਣ ਦੀ ਸੂਤ ਰੇਸ਼ਮ ਆਦਿ ਦੀ ਰੱਸੀ. "ਸੇਜ ਬੰਦ ਗੁੰਫੇ ਬਡ ਜਰੀ." (ਗੁਪ੍ਰਸੂ)


ਦੇਖੋ, ਸੇਜ ਅਤੇ ਸੇਜਾ. "ਤਉ ਮੇਰੀ ਸੂਖ ਸੇਜਰੀਆ." (ਸਾਰ ਮਃ ੫)


ਸੰਗ੍ਯਾ- ਸੇਜਬੰਦ. "ਬਾਸਕੁ ਸੇਜ ਵਾਲੂਆ." (ਮਲਾ ਨਾਮਦੇਵ) ਵਾਸੁਕਿ ਨਾਗ ਸੇਜਬੰਦ ਰੂਪ ਹੈ.


ਸੰ. ਸ਼ੱਯਾ. ਪਲੰਘ. "ਸੇਜਾ ਸੁਹਾਵੀ ਸੰਗਿ ਪ੍ਰਭ ਕੈ." (ਬਿਹਾ ਛੰਤ ਮਃ ੫) "ਨਾ ਮਾਣੇ ਸੁਖ ਸੇਜੜੀ, ਬਿਨੁ ਪਿਰ ਬਾਦ ਸੀਗਾਰੁ." (ਸ੍ਰੀ ਅਃ ਮਃ ੧)