Meanings of Punjabi words starting from ਆ

ਫ਼ਾ. [آفریِدن] ਕ੍ਰਿ- ਪੈਦਾ ਕਰਨਾ.


ਦੇਖੋ, ਅਫਰੀਦੀ.


ਦੇਖੋ, ਆਫ਼ਰੀਂ


ਫ਼ਾ. [آفریِں] ਵ੍ਯ- ਵਾਹ ਵਾਹ! ਧੰਨ ਧੰਨ! ਸ਼ਾਬਾਸ਼! ੨. ਵਿ- ਪੈਦਾ ਕਰਨ ਵਾਲਾ. ਅਜਿਹੀ ਸੂਰਤ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ, ਯਥਾ- "ਜਹਾਂ ਆਫ਼ਰੀਂ." ਜਹਾਨ ਦੇ ਪੈਦਾ ਕਰਨ ਵਾਲਾ.


ਅ਼. [آفات] ਆਫ਼ਤ ਦਾ ਬਹੁ ਵਚਨ. "ਸਰਕਸ਼ ਹਨਐ ਆਫਾਤ ਉਠਾਈ." (ਗੁਪ੍ਰਸੂ)


ਦੇਖੋ, ਅਫਾਰ.


ਦੇਖੋ, ਅਫੀਮ. "ਅਮਲੀ ਮਿਸ਼ਰੀ ਛਾਡਕੈ ਆਫੂ ਖਾਤ ਸਰਾਹਿ." (ਵ੍ਰਿੰਦ) ੨. ਦੇਖੋ, ਅਫਵ. "ਗੁਨਹਿ ਉਸ ਕੇ ਸਗਲ ਆਫੂ." (ਤਿਲੰ ਮਃ ੫)


ਸੰਗ੍ਯਾ- ਅਫੀਮ ਦੀ ਗੋਲੀ. ਅਫ਼ਯੂਨ ਦਾ ਮਾਵਾ. "ਅਮਿਤ ਆਫੂਆ ਕੀ ਬਰੀ ਖਾਇ ਚਢਾਈ ਭੰਗ." (ਚਰਿਤ੍ਰ ੧੧੧)


ਫ਼ਾ. [آب] ਸੰਗ੍ਯਾ- ਜਲ. ਪਾਨੀ. ਦੇਖੋ, ਆਪ ੯. ਅਤੇ ਅਬਜ. "ਦਰਖਤ ਆਬ ਆਸ ਕਰ." (ਵਾਰ ਮਾਝ ਮਃ ੧) ੨. ਪਾਰਾ। ੩. ਮੋਤੀ। ੪. ਆਭਾ. ਚਮਕ. ਦਮਕ। ੫. ਮਾਨ. ਪ੍ਰਤਿਸ੍ਠਾ। ੬. ਮੁੱਲ. ਕ਼ੀਮਤ। ੭. ਦਰਜਾ. ਰੁਤਬਾ। ੮. ਰਸਮ. ਰਿਵਾਜ। ੯. ਆਦਤ. ਸੁਭਾਉ. "ਸਚ ਕੀ ਆਬ ਨਿਤ ਦੇਹਿ ਪਾਣੀ." (ਸ੍ਰੀ ਮਃ ੧) ਸੱਚ ਬੋਲਣ ਦਾ ਅਭ੍ਯਾਸ ਪਾਣੀ ਦੇਓ.


ਫ਼ਾ.# [آبِ حیَوان, آبِ حیات,] ਆਬੇ ਹ਼ਯਾਤ. ਸੰਗ੍ਯਾ- ਹ਼ਯਾਤ (ਜੀਵਨ) ਦਾ ਪਾਨੀ. ਅਮ੍ਰਿਤ. ਸੁਧਾ.


ਫ਼ਾ. [آبکار] ਅ਼ਰਕ਼ ਬਣਾਉਣ ਵਾਲਾ। ੨. ਸ਼ਰਾਬ ਖਿੱਚਣ ਵਾਲਾ.