Meanings of Punjabi words starting from ਖ

ਕ੍ਰਿ- ਖਾਦਨ ਕਰਾਉਣਾ. ਭੋਜਨ ਕਰਵਾਉਣਾ. "ਖਲਾਵੈ ਭੋਜਨ." (ਧਨਾ ਮਃ ੫)


ਸੰ. ਸੰਗ੍ਯਾ- ਤੇਲ ਕੱਢਣ ਪਿੱਛੋਂ ਤਿਲ ਸਰਸੋਂ ਆਦਿਕ ਦਾ ਫੋਗ. "ਨਾ ਖਲਿ ਭਈ ਨਾ ਤੇਲ." (ਸ. ਕਬੀਰ) ਖਲ ਅਤੇ ਖਲਿ ਦੋਵੇਂ ਸੰਸਕ੍ਰਿਤ ਸ਼ਬਦ ਸਹੀ ਹਨ। ੨. ਦੇਖੋ, ਖਲ.


ਖੜੋਤਾ. ਖੜਾ। ੨. ਕ੍ਰਿ. ਵਿ- ਖੜੋਨ ਸਮੇਂ. ਖਲੋਤਿਆਂ. "ਸੋਵਤ ਬੈਸਤ ਖਲਿਆ." (ਸੂਹੀ ਛੰਤ ਮਃ ੫)


ਦੇਖੋ, ਖਲ ੨. ਅਤੇ ਖਲਿਹਾਨ.


ਕ੍ਰਿ. ਵਿ- ਖੜੋਕੇ. ਖੜੇ ਹੋਕਰ. "ਖਲਿਇ ਕੀਚੈ ਅਰਦਾਸਿ." (ਵਾਰ ਮਾਰੂ ੧. ਮਃ ੨)


ਦੇਖੋ, ਖਲ ੨.। ੨. ਸੰ. ਖਲਿਨੀ. ਪਿੜਾਂ ਦਾ ਸਮੁਦਾਯ. ਜਿਸ ਥਾਂ ਕਈ ਖਲਸ੍‍ਥਾਨ (ਪਿੜ) ਇਕੱਠੇ ਹੋਣ।


ਖਲਹਾਨ (ਪਿੜ) ਵਿੱਚ. "ਕੋਈ ਵਾਹੇ ਕੋ ਲੁਣੇ ਕੋ ਪਾਏ ਖਲਿਹਾਨਿ." (ਵਾਰ ਬਿਲਾ ਮਃ ੧)


ਦੇਖੋ, ਸਖਲਿਤ.


ਦੇਖੋ, ਖਲ ੨. ਅਤੇ ਖਲਿ। ੨. ਵਿ- ਖੜੋਤੀ. "ਹਥ ਜੋੜਿ ਖਲੀ ਸਭਿ ਹੋਈ." (ਵਾਰ ਬਿਹਾ ਮਃ ੪) ੩. ਸੰ. ਸੰਗ੍ਯਾ- ਮੂੰਹ ਦੇ ਖ (ਛਿਦ੍ਰ) ਵਿੱਚ ਜੋ ਲੀਨ (ਲੁਕੀ) ਹੋਵੇ, ਕਵਿਤਾ. ਲਗਾਮ. ਕੜਿਆਲਾ.