Meanings of Punjabi words starting from ਚ

ਦੇਖੋ, ਗਲਚਮੜੀ। ੨. ਸੰਗ੍ਯਾ- ਚਰਮ. ਖੱਲ. "ਖਪਰੀ ਲਕੜੀ ਚਮੜੀ." (ਆਸਾ ਮਃ ੧) ਕਾਪਾਲਿਕ. ਦੰਡੀ ਅਤੇ ਮ੍ਰਿਗਚਰਮ ਧਾਰੀ ਬ੍ਰਹਮ੍‍ਚਾਰੀ.


ਸੰ. ਚਰ੍‍ਮਕਾਰ. ਸੰਗ੍ਯਾ- ਚੰਮ ਦਾ ਕੰਮ ਕਰਨ ਵਾਲਾ. ਜੋ ਪਸ਼ੂਆਂ ਦਾ ਚੰਮ ਲਾਹੇ, ਰੰਗੇ ਅਤੇ ਚੰਮ ਦਾ ਸਾਮਾਨ ਬਣਾਵੇ. "ਮੁਕਤ ਭਇਓ ਚਮਿਆਰੋ." (ਗੂਜ ਮਃ ੫) ੨. ਹਿੰਦੂਮਤ ਦੇ ਧਰਮਸ਼ਾਸਤ੍ਰ ਅਨੁਸਾਰ ਖਤ੍ਰੀ ਦੀ ਕੰਨ੍ਯਾ ਤੋਂ ਸੂਤ ਦਾ ਪੁਤ੍ਰ ਚਮਿਆਰ ਹੈ. ਦੇਖੋ, ਔਸ਼ਨਸੀ ਸਿਮ੍ਰਿਤਿ ਸ਼ਃ ੪.