Meanings of Punjabi words starting from ਧ

ਸੰ. ਸੰਗ੍ਯਾ- ਦੌੜਨ ਦੀ ਕ੍ਰਿਯਾ. ਨੱਠਣਾ. "ਮਨ ਮੇਰੋ ਧਾਵਨ ਤੇ ਛੂਟਿਓ." (ਬਸੰ ਮਃ ੯) ੨. ਦੂਤ. ਹਰਕਾਰਾ. ਚਰ. "ਜਹਿਂ ਕਹਿਂ ਧਾਵਨ ਕਰੇ ਪਠਾਵਨ." (ਗੁਪ੍ਰਸੂ) ੩. ਧੋਣ ਦੀ ਕ੍ਰਿਯਾ। ੪. ਜਲ, ਸਾਬਣ ਆਦਿ ਉਹ ਵਸਤੁ, ਜਿਸ ਨਾਲ ਵਸਤ੍ਰ ਆਦਿ ਧੋਤਾ ਜਾਵੇ. ਦੇਖੋ, ਧਾਵ.


ਦੇਖੋ, ਧਾਵਣੀ.


ਸੰਗ੍ਯਾ- ਧਾ- ਵ੍ਰਿਤਾ. ਜਮਾਂ ਕਰਨ ਦੀ ਰੁਚਿ. ਸੰਚਯ ਕਰਨ ਦਾ ਯਤਨ. ਦੇਖੋ, ਧਾ ਅਤੇ ਵ੍ਰਿਤਾ. "ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ." (ਸਾਰ ਮਃ ੫)


ਸੰ. ਧਾਵਿਤ੍ਰ. ਸੰਗ੍ਯਾ- ਪੱਖਾ. ਵ੍ਯਜਨ. "ਬੈਠ ਪਰਜੰਕ ਪਰ ਧਾਵਰੀਨ ਧਾਇ ਕੈ." (ਭਾਗੁ ਕ) ਦਾਈਆਂ ਪੱਖੇ ਝੱਲਦੀਆਂ ਹਨ.


ਸੰਗ੍ਯਾ- ਧਵਲ ਦੀ ਉਠਾਈ ਹੋਈ ਪ੍ਰਿਥਿਵੀ. (ਸਨਾਮਾ)


ਸੰਗ੍ਯਾ- ਧਾਵਲ (ਪ੍ਰਿਥਿਵੀ) ਦਾ ਈਸ਼ (ਸ੍ਵਾਮੀ) ਰਾਜਾ. (ਸਨਾਮਾ)


ਸੰਗ੍ਯਾ- ਧਾਵਲੇਸ਼ (ਰਾਜਾ) ਦੀ ਸੈਨਾ. (ਸਨਾਮਾ)


ਸੰਗ੍ਯਾ- ਦੌੜ, ਭਾਜ। ੨. ਹੱਲਾ. ਹ਼ਮਲਾ ਦੇਖੋ, ਧਾਵ। ੩. ਸੰ. ਧਵ. ਮਹੂਆ L. Bassia latifolia. ਇਸ ਦੇ ਫੁੱਲਾਂ ਦਾ ਰਸ ਨਸ਼ੀਲਾ ਹੁੰਦਾ ਹੈ. ਇਹ ਸ਼ਰਾਬ ਦਾ ਇੱਕ ਪ੍ਰਸਿੱਧ ਮਸਾਲਾ ਹੈ. "ਗੁੜ ਕਰਿ ਗਿਆਨੁ ਧਿਆਨੁ ਕਰਿ ਧਾਵੈ." (ਆਸਾ ਮਃ ੧)


ਸੰ. ਵਿ- ਧੋਤਾ ਹੋਇਆ. ਸਾਫ਼.


ਧਾਵਨ ਕਰਦਾ (ਦੌੜਦਾ) ਹੈ। ੨. ਧ੍ਯਾਵੈ. ਆਰਾਧੈ. "ਭੈਰਉ ਭੂਤ ਸੀਤਲਾ ਧਾਵੈ." (ਗੌਡ ਨਾਮਦੇਵ) "ਅਹਿ ਨਿਸ ਧ੍ਯਾਨ ਧਾਵੈ." (ਸਵੈਯੇ ਮਃ ੪. ਕੇ) ੩. ਦੇਖੋ, ਧਾਵਾ ੩.