Meanings of Punjabi words starting from ਨ

ਦੇਖੋ, ਨਨ.


ਸੰ. ਸੰਗ੍ਯਾ- ਨਾਂਹ ਨੁੱਕਰ. ਇਨਕਾਰ ਅਤੇ ਹ਼ੁੱਜਤ. ਸ਼ੰਕਾ ਪੰਕਾ.


ਦੇਖੋ, ਨਨਹੇੜੀ. "ਗ੍ਰਾਮ ਨਨੇੜੀ ਨਿਕਟ ਅਹੈ ਜਹਿਂ। ਘੋਘਾ ਨਾਮ ਮਸੰਦ ਬਸਤ ਤਹਿਂ." (ਗੁਪ੍ਰਸੂ)


ਵਿ- ਅਨਿੰਦਿਤ. ਜੋ ਨਿੰਦਾ ਯੋਗ੍ਯ ਨਹੀਂ. ਸ਼ਲਾਘਾ ਯੋਗ੍ਯ. ਉੱਤਮ. "ਇਕ ਕਾਲ ਨਰੇਂਦੂ ਸੰਤ ਨਨੇਂਦੂ ਕਰੀ ਰਸੋਈ ਸਾਰ." (ਨਾਪ੍ਰ)


ਯੂ. ਪੀ. ਵਿੱਚ ਸਹਾਰਨਪੁਰ ਦੇ ਜਿਲੇ ਦਾ ਨਗਰ, ਜੋ ਔਰੰਗਜ਼ੇਬ ਵੇਲੇ ਧਨੀ ਸੈਯਦਾਂ ਦਾ ਨਿਵਾਸ ਅਸਥਾਨ ਸੀ. ਇਸ ਨੂੰ ਸੰਮਤ ੧੭੬੭ ਵਿੱਚ ਬੰਦਾ ਬਹਾਦੁਰ ਨੇ ਖਾਲਸਾ ਦਲ ਨਾਲ ਮਿਲਕੇ ਫਤੇ ਕੀਤਾ.


ਵਿ- ਨ੍ਯੂਨ. ਘੱਟ। ੨. ਛੋਟਾ.


ਦੇਖੋ, ਨੱਪਣਾ.