Meanings of Punjabi words starting from ਪ

ਦੇਖੋ, ਪਛਾਣ ਅਤੇ ਪਛਾਣੂ. "ਤੁਮਹਿ ਪਛਾਨੂ ਸਾਕ ਤੁਮਹਿ ਸੰਗਿ." (ਸਾਰ ਮਃ ੫)


ਸੰਗ੍ਯਾ- ਪਛਾੜ. ਪਟਕਣ ਦਾ ਭਾਵ। ੨. ਅਚੇਤ (ਬੇਹੋਸ਼) ਹੋਕੇ ਡਿਗਣਾ. "ਗਿਰ੍ਯੋ ਅਵਨਿ ਪਰ ਖਾਇ ਪਛਾਰੇ." (ਨਾਪ੍ਰ)


ਕ੍ਰਿ- ਪਛਾੜਨਾ. ਪਟਕਣਾ. ਜ਼ੋਰ ਨਾਲ ਡੇਗਣਾ.


ਰਾਤ੍ਰਿ ਦੇ ਪਿਛਲੇ ਭਾਗ ਵਿੱਚ, ਅਮ੍ਰਿਤ ਵੇਲੇ. ਦੇਖੋ, ਪਛਾ.


ਵਿ- ਪੱਛ (ਪੰਖਾਂ) ਵਾਲਾ. ਪਰਦਾਰ. "ਉਡੇ ਜਣੁ ਪੱਥੰ ਪੱਛਾਲੇ." (ਰਾਮਾਵ) ਮਾਨੋ ਪੰਖਾਂ ਵਾਲੇ ਪਹਾੜ ਉਡੇ.


ਕ੍ਰਿ. ਵਿ- ਪਿੱਠ ਵੱਲ, ਪਿਛਲੇ ਪਾਸੇ. "ਅਸਿ ਲੈ ਤਬ ਕਾਨ੍ਹ ਪਛਾਵਰ ਝਾਰ੍ਯੋ." (ਕ੍ਰਿਸਨਾਵ)


ਸੰਗ੍ਯਾ- ਪਿਛਲਾ ਪਾਸਾ। ੨. ਪੜਛਾਵਾਂ. ਪ੍ਰਤਿਛਾਯਾ. "ਜੇਤੇ ਮਾਇਆ ਰੰਗ, ਤੇਤ ਪਛਾਵਿਆ." (ਆਸਾ ਮਃ ੫)


ਪਛਾੜਨ (ਪਟਕਾਉਣ) ਦਾ ਭਾਵ.


ਦੇਖੋ, ਪਛਾਰਨਾ. "ਆਪ ਪਛਾੜਹਿ ਧਰਤੀ ਨਾਲਿ." (ਵਾਰ ਆਸਾ)