Meanings of Punjabi words starting from ਬ

ਕ੍ਰਿ- ਘੀ ਤਪਾਕੇ ਉਸ ਵਿੱਚ ਮਸਾਲਾ ਛੱਡਕੇ ਜਦ ਪੱਕਕੇ ਤਿਆਰ ਹੋ ਜਾਵੇ, ਉਸ ਨੂੰ ਕਿਸੇ ਭੋਜਨ ਦੇ ਪਾਤ੍ਰ ਵਿੱਚ ਪਾਕੇ ਮੂੰਹ ਢਕ ਦੇਣਾ, ਤਾਕਿ ਮਸਾਲੇ ਦਾ ਧੂੰਆਂ ਚੰਗੀ ਤਰਾਂ ਰਚ ਜਾਵੇ, ਸੁਗੰਧਿਤ ਧੂੰਆਂ ਰਚਾਉਂਣਾ। ੨. ਮਸਾਲੇ ਦਾ ਧੂੰਆਂ ਖਾਲੀ ਪਾਤ੍ਰ ਨੂੰ ਦੇਕੇ ਉਸ ਵਿੱਚ ਖਾਣ ਯੋਗ੍ਯ ਪਦਾਰਥ ਪਾ ਦੇਣਾ, ਤਾਕਿ ਧੂੰਆਂ ਭੋਜਨ ਨੂੰ ਸੁਗੰਧਿਤ ਕਰ ਦੇਵੇ। ੩. ਸ਼ੇਖ਼ੀ ਮਾਰਨਾ.


ਸੰਗ੍ਯਾ- ਵ੍ਰਿਕ. ਭੇੜੀਆ. ਵ੍ਰਿਕੀ. ਭੇੜੀਏ ਦੀ ਮਦੀਨ. "ਆਇ ਜਰਾ ਬੈਸੇ ਬਘਿਆਰੀ." (ਨਾਪ੍ਰ)