Meanings of Punjabi words starting from ਲ

ਹੋਠਾਂ ਉੱਤੇ ਜੋ ਮੁੱਛਾਂ ਦੇ ਵਾਲ ਹਨ, ਉਨ੍ਹਾਂ ਨੂੰ ਮੁਸਲਮਾਨੀ ਸ਼ਰਾ ਅਨੁਸਾਰ ਕਤਰਵਾਉਣਾ.


ਵਿ- ਲੋਭੀ. "ਮਿਥਿਆ ਲੋਭ ਲਬੀ." (ਗੂਜ ਮਃ ੫)


ਸੰਗ੍ਯਾ- ਲੋਭ. ਲਾਲਚ. "ਲਬੁ ਵਿਣਾਹੇ ਮਾਣਸਾ." (ਵਾਰ ਰਾਮ ੩) ੨. ਦੇਖੋ, ਲਭ੍ਯ.


ਲਭ੍ਯ ਪਦਾਰਥ ਦਾ ਲੋਭ. "ਲਬੁ ਲੋਭੁ ਅਹੰਕਾਰੁ ਤਜਿ." (ਅਨੰਦੁ)


ਸੰਗ੍ਯਾ- ਲੋਬੜਾ. ਮਾਸ ਦਾ ਟੁਕੜਾ. ਵਡੀ ਬੋਟੀ. "ਕਹੂੰ ਮਾਸ ਕੇ ਗੀਧ ਲੈਗੇ ਲਬੇਦੇ." (ਚਰਿਤ੍ਰ ੪੦੫) ੨. ਬਲਗਮ ਦਾ ਖੰਘਾਰ. ਗੁਲਫਾ.


ਦੇਖੋ, ਲਬੇੜਨਾ.