Meanings of Punjabi words starting from ਸ

ਸੰ. ਸ਼੍ਰੇਸ੍ਠ. ਵਿ- ਉੱਤਮ। ੨. ਧਨੀ। ੩. ਸੰਗ੍ਯਾ- ਸ਼ਾਹੂਕਾਰ। ੪. ਮਾਰਵਾੜੀ ਅਤੇ ਪਾਰਸੀ ਧਨਵਾਨਾ ਦੀ ਇਹ ਖਾਸ ਪਦਵੀ ਹੈ.


ਚੂਹਣੀਆਂ ਦਾ ਵਸਨੀਕ ਇੱਕ ਅਰੋੜਾ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋ ਕੇ ਪਰਮਪਦ ਦਾ ਅਧਿਕਾਰੀ ਹੋਇਆ.


ਖੁਖਰਾਣ ਖਤ੍ਰੀਆਂ ਦੀ ਇੱਕ ਜਾਤੀ. "ਲਾਲਾ ਸੇਠੀ ਜਾਣੀਐ." (ਭਾਗੁ) ੨. ਅਰੋੜਿਆਂ ਦੀ ਇੱਕ ਜਾਤੀ। ੩. ਸੇਠ ਦੀ ਕ੍ਰਿਯਾ. ਸ਼ਾਹੂਕਾਰੀ. ਦੇਖੋ, ਸੇਠ.


ਸੰ. ਸ਼੍ਰੇਣਿ. ਸੰਗ੍ਯਾ- ਪੰਕਤਿ. ਕਤਾਰ.


ਦੇਖੋ, ਸੈਣ ੭.


ਸੰ. ਸ਼੍ਵੇਤ. ਵਿ- ਚਿੱਟਾ. ਸਫੇਦ. "ਸਿਆਹਉ ਹੋਆ ਸੇਤ." (ਬਾਰਹਮਾਹਾ ਮਾਝ) ਭਾਵ- ਜੁਆਨ ਤੋਂ ਬੁੱਢਾ ਹੋ ਗਿਆ. ਦੇਖੋ, ਸ੍ਵਿਤ। ੨. ਸਹਿਤ. ਸਾਥ. ਨਾਲ. "ਪ੍ਰਭ ਕੀ ਦਰਗਹ ਸੋਭਾ ਸੇਤ." (ਗਉ ਮਃ ੫) ੩. ਸੰ. ਸ਼ੈਤ੍ਯ. ਸੰਗ੍ਯਾ- ਸ਼ੀਤਲਤਾ। ੪. ਸ਼ਾਂਤਿ ਭਾਵ. "ਗਾਰ ਦੈਨ ਹਾਰੀ ਬੋਲਹਾਰੀ ਡਾਰੀ ਸੇਤ ਕੋ." (ਭਾਗੁ ਕ) ਗਾਲੀ ਦੇਣ ਵਾਲੀ ਕਲਹਿਨੀ ਸ਼ਾਂਤ ਭਾਵ ਤਿਆਗ ਦਿੰਦੀ ਹੈ। ੫. ਦੇਖੋ, ਸੇਤੁ। ਸੇਤਜ (ਸ੍ਵੇਦਜ਼) ਦਾ ਸੰਖੇਪ. "ਉਤਭੁਜ ਸੇਤ ਬਿਨਾਧਾ." (ਸਾਰ ਮਃ ੫)


ਸੰਗ੍ਯਾ- ਸ਼੍ਵੇਤ (ਚਿੱਟੇ) ਅਤੇ ਅਸ਼੍ਵੇਤ (ਕਾਲੇ) ਅਜਿਨ (ਚਮੜੇ) ਵਾਲਾ ਹਰਿਣ. ਕਾਲਾ ਮ੍ਰਿਗ. (ਸਨਾਮਾ)


ਦੇਖੋ, ਸ੍ਵੇਤ ਕੁਸ੍ਟ.