Meanings of Punjabi words starting from ਸ

ਸੰ. ਸ੍ਵੇਦਜ. ਵਿ- ਸ੍ਵੇਦ (ਮੁੜ੍ਹਕੇ) ਤੋਂ ਪੈਦਾ ਹੋਏ ਜੂੰ ਆਦਿਕ ਜੀਵਨ। ੨. ਸੰਗ੍ਯਾ- ਜੀਵਾਂ ਦੀ ਇੱਕ ਖਾਨਿ, ਜੋ ਜਮੀਨ ਦੀ ਭਾਫ ਅਤੇ ਮੁੜ੍ਹਕੇ ਤੋਂ ਉਪਜਦੀ ਹੈ. Spontaneous generation. "ਅੰਡਜ ਜੇਰਜ ਸੇਤਜ ਉਤਭੁਜ ਤੇਰੇ ਕੀਨੇ ਜੰਤਾ." (ਸੋਰ ਮਃ ੧)


ਸੰ. ਸ਼੍ਵੇਤਤਾ. ਸੰਗ੍ਯਾ- ਸਫੇਦੀ. ਚਿਟਿਆਈ.


ਡਿੰਗ. ਸੰਗ੍ਯਾ- ਚੰਦ੍ਰਮਾ. ਸ਼੍ਵੇਤ ਹੈ ਜਿਸ ਦੀ ਦ੍ਯੁਤਿ (ਚਮਕ). ਸੰ. ਸ਼੍ਵੇਤਦ੍ਯੁਤਿ.


ਸ਼੍ਵੇਤਵਰਣ. ਚਿੱਟਾ ਰੰਗ। ੨. ਭਾਵ- ਭੈ- ਭੀਤ. ਜਿਸ ਦੇ ਮੁਖ ਤੋਂ ਸੁਰਖੀ ਉਡ ਗਈ ਹੈ. "ਸੇਤ ਬਰਣ ਸਭ ਦੂਤਾ." (ਗੂਜ ਅਃ ਮਃ ੧) ਸਾਰੇ ਦੁਸ੍ਟ ਵਿਕਾਰ ਹੁਣ ਡਰ ਗਏ ਹਨ.


ਦੇਖੋ, ਸੇਤੁਬੰਧ.


ਸਹਿਤ. ਸਾਥ. ਨਾਲ. "ਸੇਤੀ ਖਸਮ ਸਮਾਇ." (ਵਾਰ ਆਸਾ ਮਃ ੨) "ਮਨੁ ਮੇਰਾ ਦਿਆਲੁ ਸੇਤੀ ਥਿਰੁ ਨ ਰਹੈ." (ਆਸਾ ਮਃ ੧) ੨. ਸੇ. ਤੋਂ.


ਸੰ. ਸੰਗ੍ਯਾ- ਪੁਲ. "ਬਾਂਧਿਓ ਸੇਤੁ ਬਿਧਾਤੈ." (ਸਿਧਗੋਸਟਿ)