ਦੇਖੋ, ਆਦਮ ਅਤੇ ਰਾਮੇਸ਼੍ਵਰ। ੨. ਇੱਕ ਗ੍ਰੰਥ, ਜਿਸ ਵਿੱਚ ਕਸ਼ਮੀਰ ਦੇ ਰਾਜਾ ਪ੍ਰਵਰਸੇਨ ਕਰਕੇ ਜੇਹਲਮ ਪੁਰ ਕਿਸ਼ਤੀਆਂ ਦੇ ਪੁਲ ਬੰਨ੍ਹਣ ਦਾ ਹਾਲ ਲਿਖਿਆ ਹੈ.
ਦੇਖੋ, ਆਦਮ ਅਤੇ ਰਾਮੇਸ਼੍ਵਰ.
nan
ਵਿ- ਸੇਤੁਬੰਧ (ਰਾਮੇਸ਼੍ਵਰ) ਦਾ ਨਿਵਾਸੀ.
ਸੰ. ਸ਼੍ਵੇਤ- ਅੰਬਰ। ੨. ਭਾਵ- ਸਤੋਗੁਣ ਹੈ ਪ੍ਰਧਾਨ ਜਿਸ ਵਿੱਚ. ਗ੍ਯਾਨਕਾਂਡ ਹੈ ਮੁੱਖ ਜਿਸ ਵਿੱਚ. "ਸਾਮ ਕਹੈ ਸੇਤੰਬਰ ਸੁਆਮੀ." (ਵਾਰ ਆਸਾ) ੩. ਸ਼੍ਵੇਤ (ਚਿੱਟੇ) ਲਿਬਾਸ ਵਾਲਾ, ਹੰਸਾਵਤਾਰ. ਦੇਖੋ, ਹੰਸਾਵਤਾਰ। ੪. ਜੈਨੀਆਂ ਦਾ ਇੱਕ ਫਿਰਕਾ. ਦੇਖੋ, ਜੈਨ.
ਸੰਗ੍ਯਾ- ਸੀਧ. "ਕਰਹੁ ਸੇਧ ਇਸ ਤਾਰੇ ਦਿਸਿ ਕੇ ਹਮ ਕੋ ਖੋਜਲੇਹੁ ਤਿਤ ਜਾਇ." (ਗੁਪ੍ਰਸੂ) ੨. ਸੰ. ਵਿ- ਡਰਾਇਆ. ਛਿਛਕੇਰਿਆ। ੩. ਸੰਗ੍ਯਾ- ਰੁਕਾਵਫ਼, ਨਿਸੇਧ.
ਫ਼ਾ. [صحت خانہ] ਸਿਹ਼ਤਖ਼ਾਨਹ. ਸੰਗ੍ਯਾ- ਟੱਟੀ. ਜਾਜਰੂਰ.
nan
nan
ਸੰ. स्विन्न. ਸ੍ਵਿੱਨ. ਵਿ- ਸ੍ਵੇਦ ਸਹਿਤ ਪਸੀਜਿਆ. "ਜਿਨ ਮਿਲਿਆ ਪਾਥਰ ਸੇਨ." (ਕਾਨ ਮਃ ੪) ਕਠੋਰ ਮਨ ਭੀ ਪਸੀਜ ਗਿਆ। ੨. ਸੰ. शयन- ਸ਼ਯਨ. ਸੰਗ੍ਯਾ- ਸੌਣਾ। ੩. ਭਾਵ- ਵਿਸ਼੍ਰਾਮ. ਆਤਮ ਆਨੰਦ ਵਿੱਚ ਲੀਨ ਹੋਣ ਦਾ ਭਾਵ. "ਅਬਿਨਾਸੀ ਸੁਖ ਸੇਨ." (ਰਤਨਮਾਲਾ) ੪. ਸਿਆਣਾ. ਦੇਖੋ, ਅੰ. Sane. ਵਿ- ਸਲੀਮੁਲ ਅਕਲ. ਦਾਨਾ। ੫. ਸੰ. सेन ਪਰਾਧੀਨ.