Meanings of Punjabi words starting from ਸ

ਦੇਖੋ, ਸਿੰਮਲ. "ਸੇਮਰ ਫਲ ਜਿਉ ਤਾਹਿ ਬਨਾਉ." (ਨਾਪ੍ਰ)


ਦੇਖੋ, ਸੇਮੁਖੀ. "ਸੇਮੁਖਿ ਜਿਨ ਕਰ ਦਿਯ ਮਮ ਪੂਤਾ." (ਨਾਪ੍ਰ) ਮੇਰੀ ਬੁੱਧੀ ਪਵਿਤ੍ਰ ਕਰ ਦਿੱਤੀ.


ਸੰਗ੍ਯਾ- ਬੁੱਧਿ ਦੇ ਧਾਰਨ ਵਾਲੀ, ਸੈਨਾ। ੨. ਬੁੱਧਿਮਾਨਾਂ ਦਾ ਸਮੁਦਾ੍ਯ ਹੈ ਜਿਸ ਵਿੱਚ ਐਸੀ ਫੌਜ. (ਸਨਾਮਾ)


ਸੰ. ਸ਼ੇਮੁਖੀ. ਸੰਗ੍ਯਾ- ਬੁੱਧਿ. ਅਕਲ. ਦਾਨਾਈ. "ਸੇਮੁਖੀ ਵਿਸੇਖਾ ਜਾਨੈ ਲੇਖਾ." (ਨਾਪ੍ਰ)


ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)