Meanings of Punjabi words starting from ਸ

ਫ਼ਾ. [سیلاب] ਪਾਣੀ ਦਾ ਹੜ। ੨. ਨਮੀ. ਤਰੀ. ਗਿੱਲ.


ਸੰਗ੍ਯਾ- ਸਿਆਹ ਉਂਨ ਅਥਵਾ ਰੇਸ਼ਮ ਦੀ ਗੁੰਦਵੀਂ ਇੱਕ ਰੱਸੀ, ਜਿਸ ਨੂੰ ਫਕੀਰ ਸਿਰ ਉੱਪਰ ਸਾਫੇ ਅਥਵਾ ਟੋਪੀ ਤੇ ਬੰਨ੍ਹਦੇ ਹਨ, ਜਾਂ ਜਨੇਊ ਦੀ ਤਰਾਂ ਗਲ ਪਹਿਰਦੇ ਹਨ. ਗੁਰੂ ਨਾਨਕ ਦੇਵ ਦੀ ਸੰਪ੍ਰਦਾਯ ਵਿੱਚ ਇਸ ਦੇ ਪਹਿਰਣ ਦੀ ਸ਼ੈਲੀ (ਰੀਤਿ) ਗੁਰੂ ਅਰਜਨ ਦੇਵ ਤੀਕ ਰਹੀ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਤਖਤ ਤੇ ਬੈਠਣ ਸਮੇਂ ਸੇਲੀ ਨੂੰ ਤੋਸ਼ੇਖਾਨੇ ਰੱਖਕੇ ਉਸ ਦੀ ਥਾਂ ਖੜਗ ਪਹਿਨਿਆ¹। ੨. ਭੌਂਹ. ਭ੍ਰਿਕੁਟੀ.


ਵਿ- ਸੇਲਾ ਰੱਖਣ ਵਾਲਾ. ਬੱਲਮ ਬਰਦਾਰ। ੨. ਸੇਲ (ਖਬਰ) ਦੇਣ ਵਾਲਾ. ਮੁਖ਼ਬਰ. "ਦੂਸਰ ਸੇਲੂ ਦਈ ਸੇਲ ਪਹੁਚਾਇ." (ਪ੍ਰਾਪੰਪ੍ਰ) ੩. ਡਿੰਗ. ਨਸੂੜਾ (ਲਸੂੜਾ) ਬਿਰਛ ਅਤੇ ਉਸ ਦਾ ਲੇਸਦਾਰ ਫਲ. ਦੇਖੋ, ਲਸੂੜਾ.


ਪੰਥ ਪ੍ਰਕਾਸ਼ ਵਿੱਚ ਸੋਲੰਕੀ ਦੀ ਥਾਂ ਇਹ ਸ਼ਬਦ ਵਰਤਿਆ ਹੈ. ਦੇਖੋ, ਸੋਲੰਕੀ.


ਦੇਖੋ, ਸੇਉ ਅਤੇ ਸੇਬ। ੨. ਸੰ. शेव ਪਿਆਰਾ. ਪ੍ਰਿਯ. "ਹਰਿ ਸੇਵ ਸੇਵਕ ਸੇਵਕੀ." (ਵਡ ਮਃ ੪. ਘੋੜੀਆਂ) ਹਰਿਪ੍ਰਿਯ ਸੇਵਕ ਦੀ ਸੇਵਕੀ। ੩. ਨਿਧਿ. ਖਜਾਨਾ। ੪. ਨਿਰੁਕ੍ਤ ਵਿੱਚ ਸ਼ੇਵ ਦਾ ਅਰਥ ਸੁਖ ਹੈ। ੫. ਸੰ. ਸੇਵ੍ਯ. ਵਿ- ਸੇਵਾ ਕਰਨ ਯੋਗ. ਉਪਾਸਨਾ ਯੋਗ. "ਆਖਹਿ ਸੁਰਿ ਨਰ ਮੁਨਿ ਜਨ ਸੇਵ." (ਜਪੁ) ੬. ਦੇਖੋ, ਸ਼ੈਵ। ੭. ਸੇਵਕ (ਉਪਾਸਕ) ਦਾ ਸੰਖੇਪ। ੮. ਸੰ सेव् ਧਾ- ਸੇਵਾ ਕਰਨਾ. ਚਾਕਰੀ ਕਰਨਾ. ਭਰੋਸਾ ਰੱਖਣਾ. ਪੂਜਾ ਕਰਨਾ.


ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)