Meanings of Punjabi words starting from ਸ

ਸੰਗ੍ਯਾ- ਦਾਸਭਾਵ. ਸੇਵਕਪਨ। ੨. ਸੇਵਕਭਾਵ ਤੋਂ "ਸੇਵਕਭਾਇ ਮਿਲੇ ਬਡ ਭਾਗੀ." (ਵਡ ਛੰਤ ਮਃ ੪)


ਸੇਵਿਕਾ. ਸੇਵਾ ਕਰਨ ਵਾਲੀ. ਦਾਸੀ. "ਮਾਇਆ ਜਾਕੈ ਸੇਵਕਾਇ (ਭੈਰ ਅਃ ਮਃ ੫) ੨. ਸੰਗ੍ਯਾ- ਸੇਵਕਾਂ ਦਾ ਹੈ ਸਮੁਦਾਯ ਜਿਸ ਵਿੱਚ ਐਸੀ ਸੈਨਾ. (ਸਨਾਮਾ)


ਸੰਗ੍ਯਾ- ਸੇਵਕਪਨ. ਦਾਸਤ੍ਵ.


ਵਿ- ਸੇਵਕਾ. ਸੇਵਾ ਕਰਨ ਵਾਲੀ. ਦਾਸੀ. "ਸੋ ਸੇਵਕਿ ਰਾਮ ਪਿਆਰੀ." (ਰਾਮ ਮਃ ੧) "ਕਵਲਾ ਸੇਵਕਿ ਤਿਸੁ." (ਵਾਰ ਬਿਲਾ ਮਃ ੩)


ਸੰਗ੍ਯਾ- ਸੇਵਕਪੁਣਾ. ਦਾਸਭਾਵ। ੨. ਸੇਵਾ. "ਕਰੈ ਸੇਵਕੀ ਸਭ ਹੀ ਗ੍ਰਾਮੂ." (ਗੁਪ੍ਰਸੂ) ੩. ਸੇਵੀ. ਮੈਦੇ ਦੀ ਬਣਾਈ ਹੋਈ ਇੱਕ ਵਸਤੁ ਜੋ ਚਾਵਲਾਂ ਦੀ ਤਰਾਂ ਪਕਾਕੇ ਖਾਈਦੀ ਹੈ। ੪. ਇੱਕ ਮਿਠਾਈ, ਜੋ ਮੈਦੇ ਅਰ ਬੇਸਣ ਦੋਹਾਂ ਦੀ ਬਣਦੀ ਹੈ. ਇਹ ਖੰਡ ਦੀ ਚਾਸ਼ਨੀ ਵਿੱਚ ਪਾਗੀ ਜਾਂਦੀ ਹੈ. "ਸੇਵਕੀਆਂ ਚਿਰਵੇ ਲਡੂਆ." (ਕ੍ਰਿਸਨਾਵ)


ਦੇਖੋ, ਸੇਵਕ. "ਸੇਵਕੁ ਕੀਨੋ ਸਦਾ ਨਿਹਾਲੁ." (ਸੁਖਮਨੀ).


ਵਿ- ਸੇਵਿਤ. ਜੋ ਸੇਵਨ ਕੀਤਾ ਗਿਆ ਹੈ.#"ਸੇਵਤ ਸੇਵਿ ਸੇਵਿ ਸਾਧ ਸੇਵਉ." (ਬਿਲਾ ਮਃ ੫) ਲੋਕਾਂ ਕਰਕੇ ਸੇਵਿਤ ਰਾਜਾ ਆਦਿ, ਉਨ੍ਹਾਂ ਦੇ ਸੇਵ੍ਯ ਦੇਵਤਾ ਆਦਿ, ਉਨ੍ਹਾਂ ਕਰਕੇ ਭੀ ਸੇਵ੍ਯ ਸਾਧੁ, ਉਨ੍ਹਾਂ ਦੇ ਚਰਣ ਸੇਵਨ ਕਰੋ। ੨. ਸੰਗ੍ਯਾ- ਸ਼੍ਵੇਤਵਾਹ. ਅਰਜੁਨ. ਸ਼ਸਤ੍ਰਨਾਮਮਾਲਾ ਵਿੱਚ ਸ਼੍ਵੇਤਵਾਹ ਦੀ ਥਾਂ ਸੇਵਤ ਸ਼ਬਦ ਆਇਆ ਹੈ. ਦੇਖੋ, ਸ੍ਵੇਤਵਾਹ.


ਸੰ. सेमन्ती ਸੇਮੰਤੀ. ਸੰਗ੍ਯਾ- ਚਿੱਟਾ ਗੁਲਾਬ, ਜੋ ਵਿਸ਼ੇਸ ਕਰਕੇ ਜੰਗਲੀ ਹੁੰਦਾ ਹੈ. ਇਸ ਦਾ ਗੁਲਕੰਦ ਬਹੁਤ ਗੁਣਕਾਰੀ ਹੈ. L. Rosa glandulifera.