ਸੰ. ਸੰਗ੍ਯਾ- ਕੁਬੇਰ ਦੀ ਇੱਕ ਨਿਧਿ.
ਸੰਗ੍ਯਾ- ਸਿਉਣਾ। ੨. ਸੇਵਾ ਕਰਨੀ।
nan
ਸੇਵਨ ਕਰਦੀਆਂ ਹਨ. "ਸੇਵਨਿ ਸਾਈ ਆਪਣਾ." (ਵਾਰ ਸੂਹੀ ਮਃ ੩) ੨. ਸੇਵਦੇ ਹਨ.
ਸੰ. ਵਿ- ਸੇਵਾ ਕਰਨ ਯੋਗ। ੨. ਸਿਉਣ ਯੋਗ.
ਵਿ- ਸੇਵਨ ਕੀਤਾ ਹੋਇਆ.
ਸੇਵਾ। ੨. ਸੇਵਾ ਕਰਨ ਵਾਲੀ. ਦਾਸੀ. "ਮੈ ਜੁਗਿ ਜੁਗਿ ਦਯੈ ਸੇਵੜੀ." (ਸ੍ਰੀ ਮਃ ੫. ਪੈਪਾਇ)
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ.
nan
ਇਹ ਦੁਨੀਚੰਦ ਮਸੰਦ ਨਾਲ ਅਮ੍ਰਿਤਸਰ ਤੋਂ ਆਨੰਦਪੁਰ ਦੇ ਜੰਗ ਵਿੱਚ ਦਸ਼ਮੇਸ਼ ਦੀ ਸਹਾਇਤਾ ਲਈ ਆਇਆ, ਅਤੇ ਦੁਨੀਚੰਦ ਨਾਲ ਹੀ ਕਾਇਰ ਹੋਕੇ ਭੱਜ ਗਿਆ.
nan
ਦੇਖੋ, ਸ਼ਿਵਾ ਜੀ.