Meanings of Punjabi words starting from ਖ

[تشنُّج] ਤਸ਼ੱਨੁਜ. Convulsions. ਇਹ ਵਾਤ ਦੋਸ ਤੋਂ ਉਪਜਿਆ ਰੋਗ ਹੈ. ਬਾਹਾਂ ਪਿੰਜਣੀਆਂ ਆਦਿਕ ਅੰਗਾਂ ਵਿੱਚ ਪੱਠਿਆਂ ਦੀ ਖਿੱਚ ਹੋ ਕੇ ਖੱਲੀਆਂ ਪੈਣ ਲਗਦੀਆਂ ਹਨ. ਹੈਜ਼ੇ ਵਿੱਚ ਇਹ ਰੋਗ ਭਾਰੀ ਦੁੱਖ ਦਿੰਦਾ ਹੈ. ਇਸ ਦਾ ਇਲਾਜ ਇਹ ਹੈ ਕਿ ਨਾਰਾਯਣੀ ਆਦਿਕ ਤੇਲਾਂ ਨਾਲ ਸ਼ਰੀਰ ਦੀ ਚੰਗੀ ਤਰਾਂ ਮਾਲਿਸ਼ ਕੀਤੀ ਜਾਵੇ ਅਤੇ ਪੱਠਿਆਂ ਨੂੰ ਤਾਕਤ ਦੇਣ ਵਾਲੀਆਂ ਵਸਤੂਆਂ ਖਾਧੀਆਂ ਜਾਣ। ੨. ਫੋੜੇ ਅਥਵਾ ਜ਼ਖਮ ਦੇ ਕਾਰਣ ਚੱਡਿਆਂ ਦੀ ਗਿਲਟੀਆਂ ਫੁੱਲਣ ਨੂੰ ਭੀ ਖੱਲੀ ਆਖਦੇ ਹਨ.


ਦੇਖੋ, ਖਰੀਤਾ.


ਛੋਟਾ ਖਰੀਤਾ. ਥੈਲੀ. "ਰੀਤੀ ਰਾਮ ਨਾਮ ਤੇ ਰਹੀ ਜੌ ਬਿਨ ਕਾਮ, ਤੌ ਯੇ ਖਾਰਿਜ ਖਰਾਬ ਹਾਲ ਖਾਲ ਕੀ ਖਲੀਤੀ ਹੈ. (ਗ੍ਵਾਲ) ਦੇਖੋ, ਖਰੀਤਾ.


ਸੰਗ੍ਯਾ- ਖਿਲਾਰੀ. ਖੇਲ ਕਰਨ ਵਾਲਾ। ੨. ਨਟ। ੨. ਭੰਡ. ਮਖ਼ੌਲੀਆ.


ਸੰ. ਵ੍ਯ- ਪ੍ਰਸ਼੍ਨ. ਸਵਾਲ। ੨. ਨਿਸੇਧ. ਖੰਡਨ। ੩. ਕਾਰਣ. ਸਬਬ। ੪. ਨਿਸ਼ਚੇ ਕਰਕੇ. ਨਿਰਸੰਦੇਹ. "ਇਨ ਦੂਤਨ ਖਲੁ ਬਧੁਕਰਿ ਮਾਰਿਓ." (ਜੈਤ ਰਵਿਦਾਸ)


ਦੇਖੋ, ਖੱਲ। ੨. ਖੱਲ ਉਤਾਰਣ ਵਾਲਾ। ੩. ਖੱਲ ਦਾ, ਦੇ. "ਮੇਰੀ ਖੱਲੂ ਮੌਜੜੇ ਗੁਰਸਿੱਖ ਹੰਢਾਂਦੇ." (ਭਾਗੁ)