Meanings of Punjabi words starting from ਝ

ਸੰਗ੍ਯਾ- ਹਿੰਡੋਲਾ. ਚੰਡੋਲ। ਇੱਕ ਛੰਦ. ਦਸਮਗ੍ਰੰਥ ਵਿੱਚ "ਸੋਮਰਾਜੀ" ਅਥਵਾ "ਅਰਧ ਭੁਜੰਗ" ਦਾ ਨਾਮ "ਝੂਲਾ" ਆਇਆ ਹੈ.#ਲੱਛਣ- ਚਾਰ ਚਰਣ. ਪ੍ਰਤਿ ਚਰਣ ਦੋ ਯਗਣ, , .#ਉਦਾਹਰਣ-#ਇਤੈ ਰਾਮ ਰਾਜੰ। ਕਰੈਂ ਦੇਵ ਕਾਜੰ।#ਧਰੇ ਬਾਨ ਪਾਨੰ। ਭਰੇ ਬੀਰ ਮਾਨੰ। (ਰਾਮਾਵ)


ਕ੍ਰਿ- ਝੁਲਾਉਣ ਦੀ ਕ੍ਰਿਯਾ. ਹਿਲੋਰਾ ਦੇਣਾ. ਝੁਟਾਉਣਾ. ਕੰਬਾਉਣਾ. ਹਿਲਾਉਣਾ. "ਤਿਸੁ ਗੁਰੁ ਕਉ ਝੂਲਾਵਉ ਪਾਖਾ." (ਗਉ ਅਃ ਮਃ ੫)


ਦੇਖੋ, ਝੁਲ.