Meanings of Punjabi words starting from ਪ

ਦੇਖੋ, ਪਕ੍ਸ਼ੀ. "ਪਛਿਸੁਤ ਓਰਨ ਜਨੁਕ ਵਿਦਾਰੇ." (ਚਰਿਤ੍ਰ ੩੩੨) ਮਾਨੋ ਪੰਛੀਆਂ ਦੇ ਬੱਚੇ ਗੜਿਆਂ ਨੇ ਮਾਰਦਿੱਤੇ.


ਦੇਖੋ. ਪਕ੍ਸ਼ੀ। ੨. ਤੀਰ.


ਸੰਗ੍ਯਾ- ਪੱਛਿ (ਤੀਰ) ਧਾਰਨ ਵਾਲੀ ਸੈਨਾ. ਪਰਦਾਰ ਤੀਰਾਂ ਦੇ ਰੱਖਣ ਵਾਲੀ ਫ਼ੌਜ. (ਸਨਾਮਾ)


ਸੰ. ਪਸ਼੍ਚਿਮ. ਸੰਗ੍ਯਾ- ਸੂਰਜ ਅਸ੍ਤ ਹੋਣ ਦੀ ਦਿਸ਼ਾ. ਪੱਛਮ. ਮਗ਼ਰਬ। ੨. ਯੋਗਮਤ ਅਨੁਸਾਰ ਖੱਬਾ ਸ੍ਵਰ. "ਪਛਿਮ ਫੇਰਿ ਚੜਾਵੈ ਸੂਰੁ." (ਰਾਮ ਬੇਣੀ) ਖੱਬੇ ਪਾਸਿਓਂ ਪਲਟਕੇ ਸੂਰਜ ਨਾੜੀ (ਸੱਜੇ ਸ੍ਵਰ) ਦ੍ਵਾਰਾ ਪ੍ਰਾਣ ਚੜ੍ਹਾਵੇ.


ਪਸ਼੍ਚਿਮ ਮੇ. "ਪਛਿਮਿ ਅਲਹ ਮੁਕਾਮਾ." (ਪ੍ਰਭਾ ਕਬੀਰ) ਮੁਸਲਮਾਨਾਂ ਨੇ ਖ਼ੁਦਾ ਦਾ ਡੇਰਾ ਪੱਛੋਂ ਵਿੱਚ ਸਮਝ ਰੱਖਿਆ ਹੈ. ਕ਼ੁਰਾਨ ਦਾ. ਹੁਕਮ ਹੈ ਕਿ ਨਮਾਜ਼ ਵੇਲੇ ਮੁਖ ਕਾਬੇ ਵੱਲ ਕਰੋ. ਦੇਖੋ, ਸੂਰਤ ਬਕਰ, ਆਯਤ ੧੪੪ ਅਤੇ ੧੪੯.


ਗਰੁੜ ਅਤੇ ਜਟਾਯੁ. ਦੇਖੋ, ਪਕ੍ਸ਼ਿਰਾਜ. "ਪਛਿਰਾਜ ਰਾਵਨ ਮਾਰਕੈ ਰਘੁਰਾਜ ਸੀਤਹਿ ਲੈਗਯੋ." (ਰਾਮਾਵ) ਜਟਾਯੁ ਨੂੰ ਮਾਰਕੇ.