Meanings of Punjabi words starting from ਬ

ਸੰਗ੍ਯਾ- ਘੂਰ੍‍ਣ ਹੋਈ ਵਾਯੁ (ਹਵਾ) ਦਾ ਘੇਰਾ. ਵਾਤਚਕ੍ਰ. ਵਾਉਵਰੋਲਾ. "ਸਹਿਤ ਧੂਰਿ ਬਹੁ ਭ੍ਰਮਤ ਬਘੂਰੇ." (ਨਾਪ੍ਰ)


ਇਹ ਚੁਭਾਲ (ਜਿਲਾ ਅਮ੍ਰਿਤਸਰ) ਦਾ ਧਰਮਵੀਰ ਸਰਦਾਰ ਕਰੋੜੀਆਂ ਦੀ ਮਿਸਲ ਵਿੱਚੋਂ ਸੀ. ਇਸ ਨੇ ਖਾਲਸੇ ਦੀ ਸੈਨਾ ਨਾਲ ਸੰਮਤ ੧੮੪੭ ਵਿੱਚ ਦਿੱਲੀ ਫਤੇ ਕੀਤੀ ਅਰ ਸ਼ਾਹਆਲਮ ਤੋਂ ਤਿੰਨ ਲੱਖ ਰੁਪਯਾ ਭੇਟ ਲੈਕੇ, ਦਿੱਲੀ ਦੇ ਗੁਰਦ੍ਵਾਰੇ ਬਣਵਾ ਅਰ ਉਨ੍ਹਾਂ ਨਾਲ ਜਾਗੀਰਾਂ ਲਵਾਕੇ ਪੰਜਾਬ ਨੂੰ ਵਾਪਿਸ ਆਇਆ. ਸਰਦਾਰ ਬਘੇਲਸਿੰਘ ਤੋਂ ਪੰਥ ਦੇ ਉੱਚੇ ਘਰਾਣੇ ਅਮ੍ਰਿਤ ਛਕਣਾ ਪੁੰਨਕਰਮ ਜਾਣਦੇ ਸਨ. ਪਟਿਆਲਾਪਤਿ ਰਾਜਾ ਸਾਹਿਬਸਿੰਘ ਜੀ ਨੇ ਆਪ ਤੋਂ ਹੀ ਅਮ੍ਰਿਤ ਛਕਿਆ ਸੀ. ਇਸ ਸਰਦਾਰ ਦਾ ਦੇਹਾਂਤ ਸੰਮਤ ੧੮੫੯ ਵਿੱਚ ਅਮ੍ਰਿਤਸਰ ਹੋਇਆ.


ਸੇਂਟ੍ਰਲ ਇੰਡੀਆ (ਮਧ੍ਯ ਭਾਰਤ) ਦਾ ਇੱਕ ਦੇਸ਼, ਜਿਸ ਵਿੱਚ ਰੀਵਾ ਆਦਿ ਕਈ ਦੇਸੀ ਰਿਆਸਤਾਂ ਹਨ. ਬਘੇਲਾ ਜਾਤਿ ਦੇ ਰਾਜਪੂਤਾਂ ਨੇ ਦੇਸ਼ ਦਾ ਇਹ ਨਾਮ ਥਾਪਿਆ ਹੈ.


ਰਾਜਪੂਤਾਂ ਦੀ ਇੱਕ ਜਾਤਿ। ੨. ਬਾਘ (ਵ੍ਯਾਘ੍ਰ) ਦਾ ਬੱਚਾ। ੩. ਬਘੇਲਖੰਡ ਦਾ ਨਿਵਾਸੀ.


ਵ੍ਯਾਘ੍ਰ (ਬਾਘ) ਦੀ ਖਲੜੀ. ਬਾਘ ਅੰਬਰ. "ਜਿਮ ਕੰਧ ਪੈ ਡਾਰ ਬਘੰਬਰ ਜੋਗੀ." (ਕ੍ਰਿਸਨਾਵ)


ਵਿ- ਵ੍ਯਾਘ੍ਰ (ਬਾਘ) ਦ ਖਲੜੀ ਪਹਿਰਨ ਵਾਲਾ। ੨. ਸੰਗ੍ਯਾ- ਸ਼ਿਵ.