ਦੇਖੋ, ਗੁਰੂਆਣਾ ੨.
ਦੇਖੋ, ਭ੍ਰਿੰਗੀ ਅਤੇ ਭੜਿੰਗੀ ੨.
ਦੇਖੋ, ਭਰਮ ਅਤੇ ਭ੍ਰਮ. "ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ." (ਆਸਾ ਛੰਤ ਮਃ ੫)
ਸੰਗ੍ਯਾ- ਅਵਿਦ੍ਯਾ, ਜੋ ਭ੍ਰਮ ਨੂੰ ਭ੍ਰੀ (ਪਾਲਨ) ਕਰਦੀ ਹੈ. ਭ੍ਰਮ ਨੂੰ ਪੁਸ੍ਟ ਕਰਨ ਵਾਲੀ. "ਨਾਨਕ ਕਾਟਿ ਭਰੰਮਭਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੇਖੋ, ਭ੍ਰੀ.
ਭ੍ਰਮਿਆਂ, ਘੁੰਮਿਆਂ. "ਇਹੁ ਜੀਉ ਬਹੁਤੇ ਜਨਮ ਭਰੰਮਿਆ." (ਵਾਰ ਆਸਾ)
ਵਿ- ਭਦ੍ਰਲ. ਭਲਾ. ਨੇਕ. ਉੱਤਮ. ਸ਼੍ਰੇਸ੍ਟ. "ਜੇ ਕੋ ਭਲਾ ਲੋੜੈ ਭਲ ਅਪਨਾ." (ਕਾਨ ਅਃ ਮਃ ੪) ਜੇ ਕੋਈ ਭਲਾ ਆਦਮੀ ਆਪਣਾ ਭਲਾ ਚਾਹੇ। ੨. ਸੰ. भल्- ਭਲ. ਧਾ- ਦਾਨ ਦੇਣਾ, ਵਰਣਨ ਕਰਨਾ, ਮਾਰਨਾ ਦੇਖਣਾ.
ਸੰ. ਸੰਗ੍ਯਾ- ਭਾਲਾ. ਨੇਜਾ। ੨. ਤੀਰ ਦਾ ਮੁਖ। ੩. ਤੀਰ.
ਵਿ- ਭਦ੍ਰ. ਭਲਾ. ਉੱਤਮ. "ਭਲਉ ਪ੍ਰਸਿਧੁ ਭੇਜੋਤਨੌ." (ਸਵੈਯੇ ਮਃ ੩. ਕੇ) ਬਾਬਾ ਤੇਜਭਾਨ ਦੇ ਸੁਪੁਤ੍ਰ ਗੁਰੂ ਅਮਰਦੇਵ। ੨. ਭੱਲਾ. ਦੇਖੋ, ਭੱਲਾ ੧.