Meanings of Punjabi words starting from ਰ

ਰਤ੍‌ਤਗ੍ਯਾਨ ਗਿਆਨਰੂਪ ਰਤਨ। ੨. ਪਰਮਾਰਥ ਗਿਆਨ.


ਭਗਵਾਨਦਾਸ ਘੇਰੜ, ਰੁਹੇਲਾ ਨਿਵਾਸੀ ਦਾ ਪੁਤ੍ਰ, ਜੋ ਹਰਿਗੋਬਿੰਦਪੁਰ ਦੇ ਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਹੱਥੋਂ ਮੋਇਆ। ੨. ਚੰਦੂ ਦਾ ਪੁਤ੍ਰ, ਜੋ ਹਰਿਗੋਬਿੰਦਪੁਰ ਦੇ ਜੰਗ ਵਿੱਚ ਮੋਇਆ. ਦੇਖੋ, ਚੰਦੂ ੨.


ਰਤਨ ਰੂਪ ਜਨਮ. ਮਨੁੱਖ ਜਨਮ. "ਰਤਨਜਨਮੁ ਅਪਨੋ ਤੈ ਹਾਰਿਓ." (ਗਉ ਮਃ ੯)


ਰਤਨ (ਮਣਿ) ਜ੍ਯੋਤਿ (ਦੀਪਕ). ਮਣਿਦੀਪਕ. ਰਤਨ ਦਾ ਦੀਵਾ. ਪੁਰਾਣਾਂ ਵਿੱਚ ਲਿਖਿਆ ਹੈ ਕਿ ਰਾਜਮਹਿਲਾਂ ਵਿੱਚ ਦੀਵੇ ਦੀ ਥਾਂ ਰਤਨ ਪ੍ਰਕਾਸ਼ ਕਰਦੇ ਸਨ। ੨. ਨੇਤ੍ਰ ਦੀ ਸਾਫ ਨਜਰ। ੩. ਇੱਕ ਬੂਟੀ, ਜੋ ਕਸ਼ਮੀਰ ਅਤੇ ਕਮਾਊਂ ਵਿੱਚ ਬਹੁਤ ਹੁੰਦੀ ਹੈ. ਇਸ ਦੀ ਤਾਸੀਰ ਗਰਮਤਰ ਹੈ. ਇਹ ਲਿੱਫ, ਪੁਰਾਣੇ ਤਾਪ, ਗਠੀਆ, ਦਿਲ ਦਾ ਧੜਕਣਾ ਆਦਿ ਰੋਗ ਮਿਟਾਉਣ ਵਾਲੀ ਹੈ. Onosma Echiozes ੪. ਰਾਤ ਨੂੰ ਚਮਕਣ ਵਾਲੀ ਇੱਕ ਬੂਟੀ, ਜੋ ਪਾਰੇ ਨੂੰ ਇਕੱਠਾ ਕਰ ਦਿੰਦੀ ਹੈ. ਪੰਜਾਬ ਵਿੱਚ ਰਤਨਜੋਤ ਕਰੀਰਾਂ ਦੀ ਛਾਂ ਹੇਠ ਪਾਈ ਜਾਂਦੀ ਹੈ. ਇਹ ਸਲੂਨਕ ਦੀ ਸ਼ਕਲ ਦੀ ਲਾਲਰੰਗੀ ਹੋਇਆ ਕਰਦੀ ਹੈ. ਇਹ ਧਾਤੁ ਨੂੰ ਪੁਸ੍ਟ ਕਰਦੀ ਹੈ. ਤਾਸੀਰ ਸਰਦ ਤਰ ਹੈ.


ਇੱਕ ਪਿੰਡ, ਜੋ ਜਿਲਾ ਅੰਬਾਲਾ, ਥਾਣਾ ਜਗਾਧਰੀ ਵਿੱਚ ਰੇਲਵੇ ਸਟੇਸ਼ਨ ਜਗਾਧਰੀ ਤੋਂ ਦੱਖਣ ਢਾਈ ਮੀਲ ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਬੂੜੀਏ ਨੂੰ ਜਾਂਦੇ ਚਰਣ ਪਾਏ ਹਨ. ਮੰਜੀਸਾਹਿਬ ਬਣਿਆ ਹੋਇਆ ਹੈ. ਉਦਾਸੀ ਸਾਧੂ ਸੇਵਾ ਕਰਦਾ ਹੈ.


ਦੇਖੋ, ਰਤਨਮਾਲਾ ੩। ੨. ਸੌਸਾਖੀ ਨਾਮ ਤੋਂ ਪ੍ਰਸਿੱਧ ਪੋਥੀ ਦਾ ਅਸਲ ਨਾਉਂ. ਦੇਖੋ, ਸੌਸਾਖੀ.


ਰਤਨਾਂ ਦੀ ਮਾਲਾ. ਮਣਿਹਾਰ। ੨. ਰਾਜਾ ਬਲਿ ਦੀ ਪੁਤ੍ਰੀ. ਵਾਮਨ ਭਗਵਾਨ ਨੂੰ ਦੇਖਕੇ ਇਸ ਦੇ ਮਨ ਭਾਵਨਾ ਹੋਈ, ਕਿ ਮੈ ਅਜੇਹੇ ਬਾਲਕ ਨੂੰ ਦੁੱਧ ਚੁੰਘਾਵਾਂ, ਇਹ ਮਰਕੇ ਪੂਤਨਾ ਹੋਈ ਅਤੇ ਕ੍ਰਿਸਨ ਜੀ ਨੂੰ ਮੰਮਾ ਚੁੰਘਾਇਆ। ੩. ਭਾਈ ਬੰਨੋ ਦੀ ਬੀੜ ਵਿੱਚ "ਰਾਮਕਲੀ ਮਃ ੧. ਰਤਨਮਾਲਾ" ਸਿਰਲੇਖ ਹੇਠ ੨੫ ਪਦਾਂ ਦੀ ਇੱਕ ਬਾਣੀ, ਜਿਸ ਵਿੱਚ ਹਠਯੋਗ ਦੇ ਨਿਯਮਾਨੁਸਾਰ ਪ੍ਰਾਣਾਯਾਮ ਆਦਿ ਸਾਧਨਾ ਦਾ ਵਰਣਨ ਹੈ. ਇਸ ਦੇ ਕਠਿਨ ਸ਼ਬਦਾਂ ਦੇ ਅਰਥ ਇਸ ਕੋਸ਼ ਵਿੱਚ ਯਥਾਮਤਿ ਯਥਾਕ੍ਰਮ ਕੀਤੇ ਗਏ ਹਨ.


ਦੇਖੋ, ਸਵੈਯੇ ਦਾ ਰੂਪ ੧੭.


ਸੰ. रत्नमालिन्. ਵਿ- ਰਤਨਾਂ ਦੀ ਮਾਲਾ (ਹਾਰ) ਵਾਲਾ.