Meanings of Punjabi words starting from ਸ

ਕਸ਼ਮੀਰ ਨਿਵਾਸੀ ਬ੍ਰਾਹਮਣ ਸਿੱਖ, ਜੋ ਮਾਈ ਭਾਗਭਰੀ ਦਾ ਪੁਤ੍ਰ ਸੀ. ਇਹ ਮਾਧੋ ਸੋਢੀ ਦੀ ਸੰਗਤ ਨਾਲ ਗੁਰੂ ਸਾਹਿਬ ਦਾ ਸਿੱਖ ਬਣਿਆ ਸੀ. "ਸੇਵਾ ਦਾਸ ਲਾਇ ਨਿਜ ਸੇਵ." (ਗੁਪ੍ਰਸੂ) ਦੇਖੋ, ਭਾਗਭਰੀ। ੨. ਸੇਵਾ ਰਾਮ ਨੂੰ ਭੀ ਬਹੁਤਿਆਂ ਨੇ ਸੇਵਾ ਦਾਸ ਲਿਖਿਆ ਹੈ. ਦੇਖੋ, ਅਡਨ ਸ਼ਾਹ। ੩. ਪੋਠੋਹਾਰ ਦਾ ਨਿਵਾਸੀ ਇੱਕ ਸੱਜਣ, ਜਿਸ ਨੇ ਸਨ ੧੫੮੮ ਵਿੱਚ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਲਿਖੀ ਹੈ.


ਸੇਵਾ ਕਰਨ ਵਾਲਾ. ਸੇਵਕ. ਉਪਾਸਕ. "ਪੂਜਾ ਸਤਿ ਸਤਿ ਸੇਵਦਾਰ." (ਸੁਖਮਨੀ)


ਦੇਖੋ, ਅਡਨ ਸ਼ਾਹ.


ਦੇਖੋ, ਸੇਵ੍ਯ। ੨. ਸੇਵਨ ਕਰਕੇ. "ਸੇਵਿ ਸਚਿ ਸਮਾਇਆ." (ਮਾਰੂ ਅਃ ਮਃ ੧) ਸਤ੍ਯ ਵਿੱਚ ਸਮਾਇਆ.


ਸੰ. ਸੇਵੀ. ਸੇਮੀ. ਕਣਕ ਦੇ ਆਟੇ ਦੀ ਹੱਥੀਂ ਵੱਟਕੇ ਅਥਵਾ ਯੰਤ੍ਰ ਵਿੱਚ ਬਣਾਈ ਸੂਤ ਦੇ ਆਕਾਰ ਦੀ ਇੱਕ ਖਾਣ ਯੋਗ ਵਸਤੁ। ੨. ਦਾਸੀ. ਟਹਿਲਨ.


ਦੇਖੋ, ਸੇਵਿਕਾ। ੨. ਵਿ- ਸੇਵਾ ਕਰਨ ਵਾਲਾ. ਸੇਵਿਨ੍‌। ੩. ਸੇਵਨੀਯ. ਸੇਵਾ ਯੋਗ. ਸੇਵ੍ਯ.