Meanings of Punjabi words starting from ਸ

ਦੇਖੋ, ਸੈਂਧਵ.

ਦੇਖੋ, ਸੇਂਦੁਰ. "ਤਿਨ ਸੇਂਧੁਰ ਮਾਂਗ ਦਈ ਸਿਰ ਪੈ." (ਕ੍ਰਿਸਨਾਵ) ਸੰਧੂਰ ਦੀ ਮਾਂਗ ਸਿਰ ਦਿੱਤੀ। ੨. ਦੇਖੋ, ਸਿੰਧੁਰ.

ਸੰਗ੍ਯਾ- ਸ਼ਤ. ਸੌ. "ਸੈ ਨੰਗੇ ਨਹਿ ਨੰਗ." (ਵਾਰ ਮਾਰੂ ੨. ਮਃ ੫) "ਸਤ ਸੈ ਕੀ ਕਥਾ ਯਹਿ ਪੂਰੀ ਭਈ ਹੈ." (ਚੰਡੀ ੧) ੨. ਵ੍ਯ- ਦਾ. ਕਾ. ਨੂੰ. ਪ੍ਰਤਿ. ਕੋ. "ਸਭਸੈ ਦੇ ਦਾਤਾਰੁ." (ਵਾਰ ਗੂਜ ੨. ਮਃ ੫) ੩. ਕ੍ਰਿ- ਹੋਣਾ ਦਾ ਵਰਤਮਾਨ ਕਾਲ. ਹੈ. "ਨਾਨਕ ਜਲ ਕੋ ਮੀਨ ਸੈ." (ਪ੍ਰਭਾ ਮਃ ੧) ੪. ਵ੍ਯ- ਸੇ. ਤੋਂ. "ਨਰ ਸੈ ਨਾਰਿ ਹੋਇ ਅਉਤਰੈ." (ਗੌਂਡ ਨਾਮਦੇਵ) ੫. ਸੰ. ਸ੍ਵ. ਆਪਣਾ ਆਪ. "ਹੰਸ ਉਡਿਓ ਤਨ ਗਾਡਿਓ ਸੋਝਾਈ ਸੈ ਨਾਹ." (ਸ. ਕਬੀਰ) ਸ੍ਵ ਸੂਝ ਨਾ ਆਈ। ੬. ਅ਼. [شے] ਸ਼ਯ. ਸੰਗ੍ਯਾ- ਵਸਤੁ. ਚੀਜ਼. "ਤੂ ਜਾਣੋਈ ਸਭ ਸੈ." (ਵਾਰ ਆਸਾ)

ਵਿ- ਸੈਂਕੜੇ. ਭਾਵ- ਅਨੰਤ. "ਨਾਨਕ ਲਹਿਰੀ ਲਖ ਸੈਆਨ." (ਵਾਰ ਗੂਜ ੨. ਮਃ ੫) ੨. ਸੰਗ੍ਯਾ- ਦਾਨਾਈ. ਸਿਆਣਪੁਰੁਣਾ. ਸੁਗ੍ਯਾਨਤਾ। ੩. ਦੇਖੋ, ਸ਼ਯਾਨ। ੪. ਸਿੰਧੀ. ਕ੍ਰਿ. ਵਿ- ਸਯਾਨ. ਸਹੀ ਤੌਰ ਪੁਰ. ਠੀਕ ਠੀਕ। ੫. ਸਿੱਧੇ ਰਾਹ ਵਿੱਚ.

ਵਿ- ਸਿਆਣਾ. ਸਿਆਣੀ. ਦਾਨਾ. ਅਕਲਮੰਦ. ਸੁਗ੍ਯਾਨੀ. "ਮੈ ਬਉਰਾ ਸਭ ਖਲਕ ਸੈਆਨੀ." (ਬਿਲਾ ਕਬੀਰ)

ਸੰਗ੍ਯਾ- ਸ਼ਤ. ਸੌ. "ਸਤਰਿ ਸੈਇ ਸਲਾਰ ਹੈ ਜਾਕੇ." (ਭੈਰ ਕਬੀਰ) ਦੇਖੋ, ਸ਼ਯ.