Meanings of Punjabi words starting from ਸ

ਸੰ. ਸੰਸਾਰ. ਸੰਗ੍ਯਾ- ਜੋ ਸੰਸਰਣ ਕਰੇ ਅਰਥਾਤ ਖਿਸਕਦਾ ਰਹੇ. ਇੱਕ ਹਾਲਤ ਵਿੱਚ ਨਾ ਰਹੇ. ਜਗਤ. ਦੁਨੀਆਂ "ਲਾਹਾ ਭਗਤਿ ਸੈਸਾਰੇ." (ਵਡ ਛੰਤ ਮਃ ੩) "ਐਸਾ ਬਾਜੀ ਸੈਸਾਰ." (ਤਿਲੰ ਮਃ ੪) "ਸਭ ਮੁਕਤ ਹੋਆ ਸੈਸਾਰੜਾ." (ਸ੍ਰੀ ਮਃ ੫. ਪੈਪਾਇ) "ਭਰਮ ਭੁਲਾ ਸੈਂਸਾਰਾ." (ਸੋਰ ਮਃ ੩)


ਸੰਸਾਰ ਵਿੱਚ. "ਕਿਤੁ ਆਇਆ ਸੈਸਾਰਿ." (ਵਾਰ ਵਡ ਮਃ ੩)


ਵਿ- ਸੰਸਾਰੀ. ਦੁਨਿਯਵੀ. "ਭਗਤਾ ਤੈ ਸੰਸਾਰੀਆ ਜੋੜੁ ਕਦੇ ਨਾ ਆਇਆ." (ਵਾਰ ਮਾਝ ਮਃ ੧) ੨. ਭਾਵ- ਮਾਇਆਧਾਰੀ.


ਸੰ. ਸ਼ਕ੍ਤਿ. ਸੰਗ੍ਯਾ- ਬਰਛੀ. "ਸੈਫ ਸਰੋਹੀ ਸੈਹਥੀ." (ਸਨਾਮਾ).


ਵਿ- ਬਰਛੀ ਵਾਲਾ.


ਦੇਖੋ, ਸਹਲ.