Meanings of Punjabi words starting from ਸ

ਸੌ ਦੇ ਕਰੀਬ. ਸੌ ਇਕ. ਸੌ ਪ੍ਰਮਾਣ. ਸੌ ਮਾਤ੍ਰ। ੨. ਸ਼ਤਕ. ਸੌ.


ਵਿ- ਸੈਂਕੜੇ ਡਾਲੀ (ਸ਼ਾਖਾ). ਜਿਸ ਦੀਆਂ ਅਨੇਕ ਪੱਧਤਾਂ ਅਥਵਾ ਸੰਪ੍ਰਦਾਯ ਹਨ. "ਮਲਿ ਤਖਤ ਬੈਠਾ ਸੈਡਾਲੀ." (ਵਾਰ ਰਾਮ ੩)


ਇਹ ਸੱਜਨ ਬਾਂਧਵਗੜ੍ਹ (ਰੀਵਾ) ਦੇ ਰਾਜਾ "ਰਾਜਾ ਰਾਮ" ਦਾ ਨਾਈ ਸੀ. ਰਾਮਾਨੰਦ ਦਾ ਸਿੱਖ ਹੋਕੇ ਇਹ ਸਾਧੁਸੇਵਾ ਪਰਾਇਣ ਹੋਇਆ ਅਤੇ ਉੱਚ ਸ਼੍ਰੇਣੀ ਦੇ ਭਗਤਾਂ ਵਿੱਚ ਗਿਣਿਆ ਗਿਆ. ਸੈਣ ਦੀ ਵੰਸ਼ ਇਸ ਵੇਲੇ ਰੀਵਾ ਵਿੱਚ ਵਿਦ੍ਯਮਾਨ ਹੈ. ਇਸ ਮਹਾਤਮਾ ਦਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ. "ਸੈਣ ਭਣੈ ਭਜ ਪਰਮਾਨੰਦੇ." (ਧਨਾ) ੨. ਡਿੰਗ. ਪਤੀ. ਸ੍ਵਾਮੀ. ਮਾਲਿਕ. "ਹਰਿ ਮੇਲਹੁ ਸਜਨ ਸੈਣ." (ਮਾਝ ਮਃ ੫. ਦਿਨਰੈਣ) ੩. ਸੰ. ਸ਼ਯਨ. ਸੌਣਾ. "ਸੁੰਦਰ ਮੰਦਰ ਸੈਣਹ ਜੇਣ ਮਧ੍ਯ ਹਰਿਕੀਰਤਨਹ." (ਗਾਥਾ) ੪. ਸੰ. ਸੈਨਾ. ਫੌਜ. "ਗਾਹਤ ਸੈਣ." (ਚੰਡੀ ੨) ੫. ਸੰ. ਸੈਨ੍ਯ. ਵਿ- ਸੈਨਾ (ਫੌਜ) ਨਾਲ ਹੈ ਜਿਸ ਦਾ ਸੰਬੰਧ। ੬. ਸੰਗ੍ਯਾ- ਸਿਪਾਹੀ. ਭਟ। ੭. ਸਿੰਧੀ. ਸੇਣੁ. ਕੁੜਮ. ਲਾੜੀ ਅਤੇ ਲਾੜੇ ਦਾ ਪਿਤਾ. ਭਾਵ- ਰਿਸ਼ਤੇਦਾਰ. ਸੰਬੰਧੀ. "ਸੇ ਸੈਣ ਸੇ ਸਜਨਾ." (ਵਾਰ ਸੋਰ ਮਃ ੩)


ਵਿ- ਸੇਨਪਾਲ. ਸੇਨਾਨੀ. ਜਨਰਲ. ਸਿਪਹਸਾਲਾਰ.


ਇੱਕ ਪ੍ਰੇਮੀ ਜੱਟ, ਜੋ ਦਸ਼ਮੇਸ਼ ਜੀ ਦਾ ਲਿਖਾਰੀ ਸੀ. ਸੇਨਾਪਤਿ ਕਵਿ ਇਸ ਤੋਂ ਭਿੰਨ ਹੈ. ਇੱਕ ਵੇਰ ਸੈਣੇ ਤੋਂ ਕੁਝ ਅਪਰਾਧ ਹੋ ਗਿਆ, ਇਹ ਗੁਰੂ ਸਾਹਿਬ ਤੋਂ ਡਰਦਾ ਭੱਜ ਗਿਆ ਅਰ ਘਰ ਜਾਕੇ ਦੋਹਾ ਲਿਖਿਆ-#ਜਬ ਤੇ ਪ੍ਰਭੁ ਤੇ ਬੀਛੁਰੇ ਕਰ੍ਯੋ ਕ੍ਰਿਖੀ ਕੋ ਠਾਟ,#ਬ੍ਰਿਖਭਨ ਸੰਗਤਿ ਹਮ ਕਰੀ ਭਏ ਜਾਟ ਕੇ ਜਾਟ.#ਦਸ਼ਮੇਸ਼ ਨੇ ਬੁਲਾਕੇ ਫੇਰ ਸੇਵਾ ਵਿੱਚ ਹਾਜ਼ਰ ਕਰ ਲਿਆ.


ਸੰਗ੍ਯਾ- ਇੱਕ ਜਾਤਿ, ਜੋ ਕੰਬੋ ਅਤੇ ਮਾਲੀਆਂ ਸਮਾਨ ਹੈ। ੨. ਸਿਆਣੂ. ਵਾਕਿਫ. "ਹਰਿ ਪ੍ਰਭੁ ਸਜਣ ਸੈਣੀ ਜੀਉ." ( ਗਉ ਮਃ ੪) ੩. ਸੇਨਾਨੀ. ਸੈਨਾ ਵਾਲਾ। ੪. ਫੌਜੀ. ਸੈਨਿਕ.


ਦੇਖੋ, ਸੈਣ ੨. "ਸਜਣੁ ਤੂ ਹੈ ਸੈਣੁ ਤੂ ਮੈ." (ਸੂਹੀ ਅਃ ਮਃ ੫)


ਕ੍ਰਿ- ਸ੍ਵ (ਧਨ) ਦਾ ਤਨੁ (ਵਿਸਤਾਰ) ਕਰਨਾ. ਸੰਗ੍ਰਹ (ਜਮਾ) ਕਰਨਾ. ਜੋੜਨਾ. ਦੇਖੋ, ਨੀਤ ੪.