Meanings of Punjabi words starting from ਸ

ਫੌਜ. ਦੇਖੋ, ਸੇਨ. "ਅਸੁਰ ਸੈਨ ਬਿਨ ਚੈਨ ਹੁਇ ਕੀਨੋ ਹਾਹਾਕਾਰ." (ਚੰਡੀ ੧) ੨. ਵਿ- ਸਿਆਣੂ. "ਸਾਕ ਸੈਨ." (ਸੁਖਮਨੀ) ੩. ਸੰਗ੍ਯਾ- ਸੰਤਤਿ. ਔਲਾਦ. "ਹਰਿ ਕਾ ਸੰਤ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ." (ਆਸਾ ਕਬੀਰ) ੪. ਸੰ. ਸ਼ਯਨ. ਸੌਣਾ. "ਸਹਜ ਸੈਨ." (ਸੋਰ ਮਃ ੫) ੫. ਸੇਜਾ. "ਹਰਿ ਸੋਇ ਰਹੇ ਸਜ ਸੈਨ ਤਹਾਂ." (ਚੰਡੀ ੧) ੬. ਦੇਖੋ, ਸੈਣ."ਸੈਨ ਨਾਈ ਬੁਤਕਾਰੀਆ." (ਆਸਾ ਧੰਨਾ) ੭. ਸੰਨਤ. ਇਸ਼ਾਰਾ ਸੰ. ਸਨਯਨ.


ਦੇਖੋ, ਸੁਮਿਤ੍ਰ ਸੈਨ.


ਫੌਜ ਦਾ ਸ੍ਵਾਮੀ. ਸਿਪਹਸਾਲਾਰ. ਦੇਖੋ, ਸੇਨਾਪਤਿ. "ਸਮ ਸੈਨਪ ਕੇ ਸੁਭਟ ਮਹਾਨ." (ਗੁਪ੍ਰਸੂ)


ਸੰਗ੍ਯਾ- ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦਲ ਬਿਡਾਰ (ਦਲਵਿਦਾਰ) ਘੋੜਾ, ਜੋ ਸ਼ਤ੍ਰੁ ਦੀ ਸੈਨਾ ਨੂੰ ਵਿਦੀਰਣ ਕਰਨ ਵਾਲਾ ਸੀ.


ਫੌਜ. ਦੇਖੋ, ਸੇਨਾ. "ਔਰ ਸਕਲ ਸੈਨਾ ਜਰੀ ਬਚ੍ਯੋ ਸੁ ਏਕੈ ਪ੍ਰੇਤ" (ਚੰਡੀ ੧) ੨. ਵਿ- ਸਿਆਣੂ. ਮੇਲੀ. "ਨਾਮ ਜਪਹੁ ਮੇਰੇ ਸਾਜਨ ਸੈਨਾ." (ਆਸਾ ਮਃ ੪)


ਦੇਖੋ, ਸਹਨਾਈ.