Meanings of Punjabi words starting from ਸ

ਦੇਖੋ, ਸੇਨਾਨੀ ਅਤੇ ਸੇਨਾਪਤਿ.


ਦੇਖੋ, ਸੇਨਾਪਤਿ। ੨. ਸ਼੍ਰੀ ਗੁਰੂ ਗੋਬਿੰਦ ਸਿਘ ਸਾਹਿਬ ਜੀ ਦੇ ਦਰਬਾਰ ਦਾ ਇੱਕ ਲਿਖਾਰੀ ਅਤੇ ਕਵਿ, ਜਿਸ ਨੇ ਚਾਣਿਕ੍ਯ ਨੀਤਿ ਦਾ ਉਲਥਾ ਕੀਤਾ ਹੈ- "ਗੁਰੁ ਗੋਬਿੰਦ ਕੀ ਸਭਾ ਮੇ ਲੇਖਕ ਪਰਮ ਸੁਜਾਨ। ਚਾਣਾਕੇ ਭਾਖਾ ਕਰੀ ਕਵਿ ਸੈਨਾਪਤਿ ਨਾਮ।।" ਇਸ ਦਾ ਬਣਾਇਆ ਇੱਕ "ਗੁਰੁਸ਼ੋਭਾ" ਗ੍ਰੰਥ ਭੀ ਹੈ. ਦੇਖੋ, ਗੁਰੁਮਤ ਸੁਧਾਕਰ ਗ੍ਰੰਥ.¹


ਵਿ- ਸੈਨਾ ਨਾਲ ਹੈ ਜਿਸ ਦਾ ਸੰਬੰਧ. ਫੌਜੀ.


ਦੇਖੋ, ਸੈਣੀ। ੨. ਵਿ- ਸੇਨਾਨੀ. ਫੌਜ ਨੂੰ ਚਲਾਉਣ ਵਾਲਾ. "ਕ੍ਰੱਧੁ ਕੈ ਧੂਮ੍ਰ ਚੜ੍ਹੇ ਉਤ ਸੈਨੀ." (ਚੰਡੀ ੧)


ਦੇਖੋ, ਸੈਨ. "ਸਖਾ ਪ੍ਰੇਮ ਗੋਬਿੰਦ." (ਆਸਾ ਮਃ ੧)


ਅ਼. [سیف] ਸੰਗ੍ਯਾ- ਸਿੱਧੀ ਤਲਵਾਰ. "ਸੈਫ ਸਰੋਹੀ ਸੈਹਥੀ." (ਸਨਾਮਾ)