Meanings of Punjabi words starting from ਸ

ਦੇਖੋ, ਬਹਾਦੁਰਗੜ੍ਹ.


ਸੰਗ੍ਯਾ- ਸੈਫ ਧਾਰਨ ਵਾਲੀ, ਸੈਨਾ. (ਸਨਾਮਾ) ੨. ਬੰਦੂਕ. (ਸਨਾਮਾ)


ਦੇਖੋ, ਬਹਾਦੁਰਗੜ੍ਹ.


ਅ਼. [سیفی] ਸੰਗ੍ਯਾ- ਮਾਲਾ. ਤਸਬੀ। ੨. ਦੁਸ਼ਮਨ ਨੂੰ ਜ਼ੋਰ (ਅਧੀਨ) ਕਰਨ ਲਈ ਮੰਤ੍ਰ ਜਪ. "ਕਲਾਮ ਸੈਫੀ ਪੜ੍ਹ ਮੁਹਰੇ ਤੁਰੈਂ." (ਪ੍ਰਾਪੰਪ੍ਰ)


ਦੇਖੋ ਬਹਾਦੁਰਗੜ੍ਹ.


ਸੰ. ਸ੍ਵਯੰਭਵ. ਸ੍ਵਯੰਭੂ. ਵਿ- ਆਪਣੇ ਆਪ ਹੋਣ ਵਾਲਾ. ਜੋ ਕਿਸੇ ਤੋਂ ਨਹੀਂ ਬਣਿਆ. "ਅਕਾਲ ਮੂਰਤਿ ਅਜੂਨੀ ਸੈਭੰ." (ਜਪੁ) ੨. ਪੰਡਿਤ ਸਾਧੂ ਸਿੰਘ ਜੀ ਨੇ ਗੁਰੂ ਗ੍ਰੰਥ ਪ੍ਰਦੀਪ ਵਿੱਚ ਸੈਭੰ ਦਾ ਅਰਥ ਕੀਤਾ ਹੈ- ਦੋ ਅੰਤਹਕਰਣ¹ ਵਿੱਚ ਭੰ (ਪ੍ਰਕਾਸ਼) ਰੂਪ ਹੈ.


ਅ਼. ਸ੍ਵਾਮੀ। ੨. ਬਾਦਸ਼ਾਹ। ੩. ਆਗੂ. ਪੇਸ਼ਵਾ। ੪. ਇਸਲਾਮ ਦੀਆਂ ਬਹੁਤ ਪੋਥੀਆਂ ਵਿੱਚ ਬੀਬੀ ਫਾਤਿਮਾ ਅਤੇ ਹਜਰਤ ਅਲੀ ਦੀ ਵੰਸ਼ ਦੇ ਲੋਕਾਂ ਲਈ ਇਹ ਪਦ ਵਰਤਿਆ ਹੈ. ਮੁਸਲਮਾਨ ਸੈਯਦਾਂ ਨੂੰ ਬਹੁਤ ਸਨਮਾਨ ਨਾਲ ਦੇਖਦੇ ਹਨ. ਅਰ ਇਹ ਸ਼ਾਹ, ਬਾਦਸ਼ਾਹ, ਪੀਰ, ਸ਼ਰੀਫ਼ ਆਦਿਕ ਪਦਾਂ ਨਾਲ ਬੁਲਾਏ ਜਾਂਦੇ ਹਨ.#ਮੁਗਲ ਬਾਦਸ਼ਾਹਾਂ ਵੇਲੇ ਬਾਦਸ਼ਾਹ ਦਾ ਹਾਥੀ ਹੱਕਣ ਵਾਲੇ ਕੇਵਲ ਸੈਯਦ ਹੋਇਆ ਕਰਦੇ ਸਨ, ਕਿਉਂਕਿ ਹੋਰ ਕਿਸੇ ਨੂੰ ਬਾਦਸ਼ਾਹ ਵੱਲ ਪਿੱਠ ਕਰਕੇ ਬੈਠਣ ਦਾ ਅਧਿਕਾਰ ਨਹੀਂ ਸੀ.


ਦੇਖੋ, ਅਹਮਦ ਸੈਯਦ। ੨. ਦੇਖੋ, ਸੁਲਤਾਨ.


ਦੇਖੋ, ਸ਼ਾਹ ਭੀਖ.


ਦੇਖੋ, ਸੱਯਾ.


ਅ਼. [سیَرر] ਸੰਗ੍ਯਾ- ਫਿਰਨਾ. ਵਿਚਰਨਾ. ਦੇਖੋ, ਸ੍ਰਿ ੨. ਸਫ਼ਰ। ੩. ਫ਼ਾ. [سیر] ਸੇਰ. ਵਿ- ਤ੍ਰਿਪਤ. ਰੱਜਿਆ ਹੋਇਆ.