Meanings of Punjabi words starting from ਅ

ਸੰਗ੍ਯਾ- ਅਹੀਰ (ਅਭੀਰ) ਦੀ ਇਸਤ੍ਰੀ. ਗਵਾਲਨ. ਗੋਪੀ. ਗੁਜਰੀ.


ਸੰ. आहरित- ਆਹਰਿਤ. ਵਿ- ਤਬਾਹ ਕੀਤਾ ਹੋਇਆ. ਬਰਬਾਦ ਹੋਇਆ ਹੋਇਆ. ਲੁੱਟਿਆ ਹੋਇਆ. "ਪਿੰਡ ਵਸਾਯਾ ਫੇਰ ਅਹੀਰਾ." (ਭਾਗੁ) ੨. ਦੇਖੋ, ਅਹੀਰ.


ਅਹੀਰ ਦੀ ਇਸਤ੍ਰੀ ਗਵਾਲਨ. ਗੋਪੀ. ਗੁਜਰੀ.


ਹੈ. ਅਹੈ. "ਲਾਜ ਕੋ ਕਾਜ ਨਹਿ ਏਕ ਅਹੁ ਰੇ." (ਗੁਰੁਸੋਭਾ) ੨. ਓਹ. ਵਹ.


ਕ੍ਰਿ- ਥੱਕਣਾ। ੨. ਮੁੜਨਾ. ਵਾਪਿਸ ਆਉਣਾ।#੩. ਅਲਗ ਹੋਣਾ.