Meanings of Punjabi words starting from ਜ

ਡਿੰਗ. ਸੰਗ੍ਯਾ- ਪਿਤਾ. ਸੰ. ਜਨਿਤ੍ਰਿ (जनितृ).


ਬਰਾਤੀ. ਜਾਂਞੀ। ੨. ਡਿੰਗ. ਮਾਤਾ. ਸੰ. ਜਨਿਤ੍ਰੀ (जनित्री).


ਜਨੇਊਅਨ. ਜਨੇਊਆਂ ਨੂੰ. "ਤੁਮ ਤੋਰ ਜਨੇਵਨ ਦੇਹੁ ਅਬੈ." (ਗ੍ਯਾਨ)


ਜਨ- ਇੰਦ੍ਰ. ਰਾਜਾ. ਨ੍ਰਿਪਤਿ। ੨. ਕਰਤਾਰ.


ਜਣਾਕੇ. ਮਾਲੂਮ ਕਰਾਕੇ. "ਅਤਿ ਓਜ ਅਖੰਡ ਜਨੈਕੈ." (ਕ੍ਰਿਸਨਾਵ) ੨. ਪੈਦਾ ਕਰਵਾਕੇ.


ਦੇਖੋ, ਜਨਮ. "ਕੋਟਿ ਜਨੰਮ ਕਹਾ ਦੁਖ ਭਉ." (ਸਵੈਯੇ ਸ੍ਰੀ ਮੁਖਵਾਕ ਮਃ ੫)


ਸੰ. जन्ह्नु ਇੱਕ ਚੰਦ੍ਰਵੰਸ਼ੀ ਰਾਜਾ, ਜੋ ਪੁਰੂਰਵਾ ਦੀ ਕੁਲ ਵਿੱਚ ਹੋਇਆ ਹੈ. ਇਸ ਦੇ ਪਿਤਾ ਦਾ ਨਾਮ ਸੁਹੋਤ੍ਰ ਅਤੇ ਮਾਤਾ ਦਾ ਨਾਮ ਕੇਸ਼ਿਨੀ ਸੀ. ਇਸ ਦੀ ਇਸਤ੍ਰੀ ਕਾਬੇਰੀ ਸੀ. ਦੇਖੋ, ਜਨ੍ਹੁਸੁਤਾ.