Meanings of Punjabi words starting from ਤ

ਦੇਖੋ, ਤਪਤੀ.


ਸੰ. ਸੰਗ੍ਯਾ- ਸੁਵਰਣ. ਸੋਨਾ. "ਰੰਗ ਤਪ- ਨੀਯ ਸਮਾਨਾ." (ਗੁਪ੍ਰਸੂ) ੨. ਧਤੂਰਾ। ੩. ਵਿ- ਤਪਾਉਣ ਲਾਇਕ.


ਤਪ ਕਰਨ ਦਾ ਭਾਵ. ਦੇਖੋ, ਵਰਤੁ। ੨. ਦੇਖੋ, ਤਪਨ.


ਕ੍ਰਿ. ਵਿ- ਤਾਂ ਪਰ. ਇਸ ਪੁਰ. ਤਬਹੀ ਤਦੇ. "ਚਰਣ ਤਪਰ ਸਕਯਥ." (ਸਵੈਯੇ ਮਃ ੩. ਕੇ)


ਸੰਗ੍ਯਾ- ਚੌੜੇ ਮੂੰਹ ਵਾਲਾ ਮਿੱਟੀ ਦਾ ਪਾਤ੍ਰ, ਜਿਸ ਵਿੱਚ ਭੋਜਨ ਰਿੰਨ੍ਹਿਆ ਜਾਵੇ। ੨. ਦੇਖੋ, ਤਬਲਾ.


ਸੰਗ੍ਯਾ- ਤ੍ਰਿਣ ਪਟ. ਘਾਸ ਫੂਸ ਦਾ ਕਪੜਾ. ਚਟਾਈ। ੨. ਸਣ ਦਾ ਬੁਣਿਆ ਹੋਇਆ ਮੋਟਾ ਵਿਛਾਉਣਾ.#"ਤਪੜ ਝਾੜ ਵਿਛਾਇ." (ਭਾਗੁ) ੩. ਉਹ ਜ਼ਮੀਨ ਜੋ ਤ੍ਰਿਣਾਂ ਦੇ ਪੜਦੇ ਨਾਲ ਢਕੀ ਹੋਈ ਹੈ. ਬਹੁਤ ਚਿਰ ਤੋਂ ਅਣਵਾਹੀ ਜ਼ਮੀਨ। ੪. ਘਾਹ ਦੀ ਰੱਸੀਆਂ ਦੀ ਬੁਣਕੇ ਬਣਾਈ ਹੋਈ ਜੁੱਤੀ. ਚਪਲੀ.


ਛੋਟਾ ਤਪੜ. ਦੇਖੋ, ਤਪੜ.


ਸੰਗ੍ਯਾ- ਤਪਸ੍ਵੀ. ਤਪੀਆ. "ਤਪਾ ਨ ਹੋਵੈ ਅੰਦ੍ਰਹੁ ਲੋਭੀ." (ਵਾਰ ਗਉ ੧. ਮਃ ੪) ਦੇਖੋ, ਤੁੜ। ੨. ਰਿਆਸਤ ਪਟਿਆਲੇ ਦੀ ਨਜਾਮਤ ਬਰਨਾਲੇ ਦਾ ਇੱਕ ਪਿੰਡ, ਜੋ ਹੁਣ ਭਟਿੰਡਾ ਰਾਜਪੁਰਾ ਲੈਨ ਤੇ ਰੇਲਵੇ ਸਟੇਸ਼ਨ ਹੈ. ਇਸ ਗ੍ਰਾਮ ਗੁਰੂ ਤੇਗਬਹਾਦੁਰ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਹੋਏ ਵਿਰਾਜੇ ਹਨ. ਮਹਾਰਾਜਾ ਕਰਮਸਿੰਘ ਜੀ ਨੇ ਗੁਰਦ੍ਵਾਰਾ ਪੱਕਾ ਬਣਵਾਇਆ ਅਰ ਨਾਲ ਜਮੀਨ ਲਾਈ. ਪੁਜਾਰੀ ਸਿੰਘ ਹੈ.